ਅਪਰਾਧਸਿਆਸਤਖਬਰਾਂ

ਪੁਲਵਾਮਾ ਦੇ ਵਾਨਪੋਰਾ ’ਚ ਮਿਲੀ 5 ਕਿਲੋ ਆਈ.ਈ.ਡੀ.

ਸ਼੍ਰੀਨਗਰ-ਸੁਰੱਖਿਆ ਫ਼ੋਰਸਾਂ ਨੇ ਵਾਨਪੋਰਾ ਇਲਾਕੇ ’ਚ 5 ਕਿਲੋ ਵਿਸਫ਼ੋਟਕ ਬਰਾਮਦ ਕੀਤਾ ਗਿਆ ਹੈ। ਅੱਤਵਾਦੀਆਂ ਨੇ ਪੁਲਵਾਮਾ ’ਚ ਇਕ ਵਾਰ ਮੁੜ ਭਾਰੀ ਵਿਸਫ਼ੋਟ ਕਰਨ ਦੀ ਸਾਜਿਸ਼ ਕੀਤੀ, ਪਰ ਚੌਕਸ ਸੁਰੱਖਿਆ ਫ਼ੋਰਸਾਂ ਨੇ ਇਸ ਨੂੰ ਅਸਫ਼ਲ ਕਰ ਦਿੱਤਾ। ਪੂਰੇ ਇਲਾਕੇ ’ਚ ਸਰਚ ਜਾਰੀ ਹੈ। ਜਾਣਕਾਰੀ ਅਨੁਸਾਰ ਪੁਲਸ, ਸੀ.ਆਰ.ਪੀ.ਐੱਫ. ਦੀ 183 ਬਟਾਲੀਅਨ ਅਤੇ ਫ਼ੌਜ ਦੀ 50 ਆਰ.ਆਰ. (ਰਾਸ਼ਟਰੀ ਰਾਈਫ਼ਲ) ਨੇ ਸੂਚਨਾ ਦੇ ਆਧਾਰ ’ਤੇ ਵਾਨਪੋਰਾ ’ਚ ਸਰਚ ਮੁਹਿੰਮ ਚਲਾਈ ਤਾਂ ਇਕ ਕੰਟੇਨਰ ’ਚ 5 ਕਿਲੋ ਆਈ.ਈ.ਡੀ. ਮਿਲਿਆ। ਬੰਬ ਨਕਾਰਾ ਦਸਤੇ ਨੇ ਮੌਕੇ ’ਤੇ ਪਹੁੰਚ ਕੇ ਉਸ ਨੂੰ ਆਪਣੇ ਕਬਜ਼ੇ ਲੈ ਲਿਆ।
ਇਸ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਸੁਰੱਖਿਆ ਫ਼ੋਰਸਾਂ ਨੇ ਕੁਝ ਲੋਕਾਂ ਨੂੰ ਵੀ ਸ਼ੱਕ ਦੇ ਆਧਾਰ ’ਤੇ ਚੁਕਿਆ ਹੈ ਅਤੇ ਉਨ੍ਹਾਂ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ। ਦੱਸਣਯੋਗ ਹੈ ਕਿ 14 ਫਰਵਰੀ 2019 ਨੂੰ ਅੱਤਵਾਦੀਆਂ ਦੀ ਸਾਜਿਸ਼ ’ਚ ਦੇਸ਼ ਦੇ 43 ਜਵਾਨ ਸ਼ਹੀਦ ਹੋ ਗਏ ਸਨ। ਕਾਰ ’ਚ ਵਿਸਫ਼ੋਟਕ ਲੈ ਕੇ ਇਕ ਅੱਤਵਾਦੀ ਨੇ ਸੀ.ਆਰ.ਪੀ.ਐੱਫ. ਦੇ ਕਾਫ਼ਲੇ ਨਾਲ ਭਰੇ ਵਾਹਨ ਨੂੰ ਟੱਕਰ ਮਾਰ ਦਿੱਤੀ ਸੀ। ਇਸ ਹਾਦਸੇ ’ਚ 43 ਜਵਾਨ ਸ਼ਹੀਦ ਹੋ ਗਏ ਸਨ। ਲੇਥਪੋਰਾ ’ਚ ਹੋਏ ਇਸ ਧਮਾਕੇ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਸੀ।

Comment here