ਅਪਰਾਧਸਿਆਸਤਖਬਰਾਂ

ਪੁਲਵਾਮਾ ਚ ਪੁਲਸ ਅਧਿਕਾਰੀ ਦਾ ਕਤਲ, ਲਾਸ਼ ਝੋਨੇ ਦੇ ਖੇਤ ਚੋਂ ਮਿਲੀ

ਪੁਲਵਾਮਾ- ਜੰਮੂ-ਕਸ਼ਮੀਰ ਦੇ ਇਸ ਜ਼ਿਲ੍ਹੇ ਵਿਚ ਟਾਰਗੈਟ ਕਿਲਿੰਗ ਦੇ ਮਾਮਲੇ ਲਗਾਤਾਰ ਜਾਰੀ ਹਨ, ਹੁਣ ਇਕ ਪੁਲਸ ਅਧਿਕਾਰੀ ਅੱਤਵਾਦੀਆਂ ਦਾ ‘ਨਿਸ਼ਾਨਾ’ ਬਣਿਆ ਹੈ। ਸਥਾਨਕ ਪੁਲਸ ਨੇ ਦੱਸਿਆ ਕਿ IRP 23 BN ‘ਚ ਤਾਇਨਾਤ ਦੱਖਣੀ ਕਸ਼ਮੀਰ ਜ਼ਿਲੇ ਦੇ ਪੰਪੋਰ ਖੇਤਰ ਦੇ ਸੰਬੂਰਾ ਵਾਸੀ ਸਬ-ਇੰਸਪੈਕਟਰ ਫਾਰੂਕ ਅਹਿਮਦ ਮੀਰ ਦੀ ਲਾਸ਼ ਉਨ੍ਹਾਂ ਦੇ ਪਿੰਡ ‘ਚ ਇਕ ਝੋਨੇ ਦੇ ਖੇਤ ‘ਚੋਂ ਬਰਾਮਦ ਹੋਈ ਹੈ। ਪੁਲਸ ਦੇ ਬੁਲਾਰੇ ਨੇ ਕਿਹਾ, “ਸ਼ੁਰੂਆਤੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਉਹ ਬੀਤੀ ਸ਼ਾਮ ਆਪਣੇ ਝੋਨੇ ਦੇ ਖੇਤਾਂ ਵਿਚ ਕੰਮ ਕਰਨ ਲਈ ਘਰੋਂ ਨਿਕਲਿਆ, ਜਿੱਥੇ ਅੱਤਵਾਦੀਆਂ ਨੇ ਪਿਸਤੌਲ ਨਾਲ ਗੋਲੀ ਮਾਰ ਕੇ ਮਾਰ ਕਤਲ ਕਰ ਦਿੱਤਾ।” ਸੂਤਰਾਂ ਨੇ ਦੱਸਿਆ ਕਿ ਮੀਰ ਸ਼ਾਮ ਨੂੰ ਆਪਣੇ ਖੇਤਾਂ ਦੀ ਸਿੰਜਾਈ ਕਰਨ ਲਈ ਘਰੋਂ ਨਿਕਲਿਆ ਸੀ ਅਤੇ ਜਦੋਂ ਉਹ ਘਰ ਨਹੀਂ ਪਰਤਿਆ ਤਾਂ ਉਸ ਦੇ ਪਰਿਵਾਰ ਵਾਲੇ ਉਸ ਦੀ ਭਾਲ ਕਰਨ ਗਏ ਤਾਂ ਉਸ ਦੀ ਲਾਸ਼ ਖੇਤਾਂ ਵਿਚ ਪਈ ਮਿਲੀ। ਲਾਸ਼ ਮਿਲਣ ਤੋਂ ਤੁਰੰਤ ਬਾਅਦ ਸੁਰੱਖਿਆ ਬਲਾਂ ਨੇ ਕਾਤਲਾਂ ਦੀ ਭਾਲ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ। ਇਸ ਸਾਲ ‘ਟਾਰਗੇਟ ਹਮਲਿਆਂ’ ’ਚ 9ਪੁਲਸ ਮੁਲਾਜ਼ਮ ਮਾਰੇ ਗਏ ਹਨ ਅਤੇ ਇਨ੍ਹਾਂ ’ਚੋਂ 7 ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ ਹੈ।

Comment here