ਖਬਰਾਂਚਲੰਤ ਮਾਮਲੇਦੁਨੀਆ

ਪੁਲਵਾਮਾ ’ਚ ਤੇਂਦੁਏ ਦਾ ਹਮਲਾ, ਚਾਰ ਜ਼ਖਮੀ

ਸ਼੍ਰੀਨਗਰ-ਇਥੋਂ ਦੇ ਅਧਿਕਾਰੀਆਂ ਨੇ ਦੱਸਿਆ ਕਿ ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ’ਚ ਸ਼ੁੱਕਰਵਾਰ ਨੂੰ ਚੀਤੇ ਦੇ ਹਮਲੇ ’ਚ ਚਾਰ ਲੋਕ ਜ਼ਖਮੀ ਹੋ ਗਏ। ਪੁਲਵਾਮਾ ਜ਼ਿਲ੍ਹੇ ਦੀ ਪੰਪੋਰ ਤਹਿਸੀਲ ਦੇ ਲਾਡੂ ਪਿੰਡ ’ਚ ਇਕ ਤੇਂਦੁਏ ਨੇ ਲੋਕਾਂ ’ਤੇ ਹਮਲਾ ਕਰ ਦਿੱਤਾ। ਤੇਂਦੁਏ ਨੇ ਪਿੰਡ ਦੇ ਬਾਗ ਵਾਲੇ ਖ਼ੇਤਰ ’ਚ ਆ ਕੇ ਇਕ ਨਾਬਾਲਗ ਮੁੰਡੇ ਸਮੇਤ ਚਾਰ ਵਿਅਕਤੀਆਂ ’ਤੇ ਹਮਲਾ ਕਰ ਦਿੱਤਾ। ਅਧਿਕਾਰੀਆਂ ਨੇ ਦੱਸਿਆ ਕਿ ਜ਼ਖਮੀਆਂ ਨੂੰ ਇਲਾਜ ਲਈ ਸ਼੍ਰੀਨਗਰ ਦੇ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ। ਜ਼ਖ਼ਮੀਆਂ ਦੀ ਪਹਿਚਾਣ ਇਨ੍ਹਾਂ ਦੀ ਪਛਾਣ ਜ਼ਾਹਿਦ ਅਹਿਮਦ, ਜ਼ਾਕਿਰ ਹੁਸੈਨ, ਸ਼ਾਹੀਨਾ ਬੇਗਮ ਅਤੇ ਚਾਰ ਸਾਲਾ ਦੇ ਮੁੰਡੇ ਦੀ ਹੋਈ ਹੈ।

Comment here