ਅਪਰਾਧਸਿਆਸਤਖਬਰਾਂ

ਪੁਰਾਣੇ ਰੇਲਵੇ ਪੁਲ ‘ਤੇ ਲਟਕਦੀ ਮਿਲੀ ਲਾਸ਼

ਲੁਧਿਆਣਾ- ਤਿੰਨ ਮਹੀਨੇ ਪਹਿਲਾਂ ਲਾਪਤਾ ਹੋਏ ਵਿਅਕਤੀ ਦੀ ਲਾਸ਼ ਬੀਤੀ ਦੇਰ ਸ਼ਾਮ ਲਾਡੋਵਾਲ ਵਿਖੇ ਸਤਲੁਜ ’ਤੇ ਪੁਰਾਣੇ ਰੇਲਵੇ ਪੁਲ ’ਤੇ ਲਟਕਦੀ ਮਿਲੀ। ਮ੍ਰਿਤਕ ਦੀ ਪਛਾਣ ਰਵਿੰਦਰ ਕੁਮਾਰ (34) ਵਾਸੀ ਨਿਊ ਸੁਭਾਸ਼ ਨਗਰ ਵਜੋਂ ਹੋਈ ਹੈ। ਪੁਲਿਸ ਨੇ ਦੱਸਿਆ ਕਿ 5 ਦਸੰਬਰ ਨੂੰ ਰਵਿੰਦਰ ਘਰੋਂ ਚਲਾ ਗਿਆ ਸੀ, ਜਿਸ ਤੋਂ ਬਾਅਦ ਪਰਿਵਾਰ ਵੱਲੋਂ ਗੁੰਮਸ਼ੁਦਗੀ ਦੀ ਸ਼ਿਕਾਇਤ ਦਰਜ ਕਰਵਾਈ ਗਈ ਸੀ। ਮ੍ਰਿਤਕ ਦੇ ਭਰਾ ਰਜਿੰਦਰ ਨੇ ਦੱਸਿਆ ਕਿ ਰਵਿੰਦਰ ਨੇ ਹੌਜ਼ਰੀ ਦਾ ਕਾਰੋਬਾਰ ਚਲਾਉਣ ਲਈ ਕਰਜ਼ਾ ਲਿਆ ਸੀ ਪਰ ਕਾਰੋਬਾਰ ਵਿੱਚ ਘਾਟਾ ਪੈਣ ਕਾਰਨ ਉਹ ਕਰਜ਼ਾ ਨਹੀਂ ਮੋੜ ਸਕਿਆ। ਇਸ ਕਾਰਨ ਰਵਿੰਦਰ ਡਿਪ੍ਰੈਸ਼ਨ ‘ਚ ਰਹਿੰਦਾ ਸੀ ਅਤੇ ਉਸ ਨੇ ਪਿਛਲੇ ਸਾਲ ਦਸੰਬਰ ‘ਚ ਘਰ ਛੱਡ ਦਿੱਤਾ ਸੀ। ਬੀਤੀ ਦੇਰ ਸ਼ਾਮ ਉਸ ਦੀ ਲਾਸ਼ ਪੁਲ ‘ਤੇ ਲਟਕਦੀ ਮਿਲੀ ਅਤੇ ਮ੍ਰਿਤਕ ਦੀ ਜੇਬ ‘ਚੋਂ ਬਰਾਮਦ ਹੋਏ ਆਧਾਰ ਕਾਰਡ ਦੇ ਆਧਾਰ ‘ਤੇ ਉਸ ਦੀ ਪਛਾਣ ਹੋ ਗਈ।

Comment here