ਅਪਰਾਧਖਬਰਾਂ

ਪੁਰਾਣੇ ਘਰ ’ਚੋਂ ਤੋਪ ਦੇ ਗੋਲ਼ੇ ਬਰਾਮਦ

ਪੱਟੀ-ਪੰਜਾਬ ਦੇ ਸਰਹੱਦੀ ਇਲਾਕੇ ਦੇ ਕਸਬਾ  ਪੱਟੀ ਦੇ ਘਾਟੀ ਬਾਜ਼ਾਰ ਸਥਿਤ ਚੋਪੜਾ ਜਨਰਲ ਸਟੋਰ ਦੇ ਨਾਲ ਲੱਗਦੇ ਪੁਰਾਣੇ ਮਕਾਨ ਦੇ ਇਕ ਕਮਰੇ ਵਿੱਚੋਂ ਤੋਪ ਦੇ ਦੋ ਗੋਲੇ ਬਰਾਮਦ ਹੋਏ ਹਨ। ਘੜ ਦੇ ਮਾਲਕ ਦੁਕਾਨਦਾਰ ਸੁਖਦੇਵ ਰਾਜ ਚੋਪੜਾ ਨੇ ਦੱਸਿਆ ਕਿ ਉਸ ਨੇ ਦੁਕਾਨ ਦੇ ਨਾਲ ਲੱਗਦਾ ਮਕਾਨ 6 ਸਾਲ ਪਹਿਲਾਂ ਖ੍ਰੀਦਿਆ ਸੀ ਤੇ ਕਦੇ ਛੱਤ ’ਤੇ ਨਹੀਂ ਸੀ ਗਿਆ। ਛੱਤ ’ਤੇ ਬਣੇ ਕਮਰੇ ’ਚ ਫਾਲਤੂ ਸਾਮਾਨ ਸੁੱਟ ਦਿੱਤਾ ਜਾਂਦਾ ਸੀ। ਜਦੋਂ ਸਾਮਾਨ ਤੇ ਗੱਤਾ ਵੇਚਿਆ ਗਿਆ ਤਾਂ ਇਕ ਸਾਈਡ ’ਤੇ ਦੋ ਗੋਲੇ ਦਿਖਾਈ ਦਿੱਤੇ ਜਿਸ ਤੋਂ ਬਾਅਦ ਪੱਟੀ ਸਿਟੀ ਪੁਲਿਸ ਨੂੰ ਸੂਚਿਤ ਕੀਤਾ ਗਿਆ। ਥਾਣਾ ਮੁਖੀ ਪਲਵਿੰਦਰ ਸਿੰਘ ਨੇ ਦੱਸਿਆ ਕਿ ਇਹ ਤੋਪ ਦੇ ਗੋਲੇ ਹਨ ਜੋ ਬਹੁਤ ਪੁਰਾਣੇ ਹਨ। ਪੁਲਸ ਨੇ ਇਹ ਗੋਲੇ ਕਬਜ਼ੇ ਵਿਚ ਲੈ ਲਏ ਅਤੇ ਪਹਿਲੇ ਮਕਾਨ ਮਾਲਕ ਬਾਰੇ ਪੜਤਾਲ ਆਰੰਭ ਦਿੱਤੀ ਗਈ ਹੈ।

Comment here