ਖਬਰਾਂਚਲੰਤ ਮਾਮਲੇਪ੍ਰਵਾਸੀ ਮਸਲੇ

ਪੁਰਤਗਾਲ ‘ਚ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰੇ ਕਾਰਨ ਮੌਤ

ਬਾਬਾ ਬਕਾਲਾ ਸਾਹਿਬ-ਵਿਦੇਸ਼ੀ ਧਰਤੀ ‘ਤੇ ਇਕ ਹੋਰ ਪੰਜਾਬੀ ਨੌਜਵਾਨ ਨੂੰ ਲੈਕੇ ਦੁਖਦਾਇਕ ਖ਼ਬਰ ਸਾਹਮਣੇ ਆਈ ਹੈ। ਪਿੰਡ ਪੱਲ੍ਹਾ ਨਿਵਾਸੀ ਬਾਬਿਆਂ ਦੇ ਪਰਿਵਾਰ ’ਚੋਂ ਨੌਜਵਾਨ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਨੌਜਵਾਨ ਕੁਲਦੀਪ ਸਿੰਘ ਪੁਰਤਗਾਲ ਗਿਆ ਹੋਇਆ ਸੀ, ਜਿਥੇ ਉਸ ਦੀ ਮੌਤ ਹੋ ਗਈ। ਇਸ ਸਬੰਧੀ ਅਧਿਆਪਕ ਹਰਿੰਦਰ ਸਿੰਘ ਪੱਲ੍ਹਾ ਅਤੇ ਹਰਪ੍ਰੀਤ ਸਿੰਘ ਦਫੇਦਾਰ ਨੇ ਦੱਸਿਆ ਕਿ ਕੁਲਦੀਪ ਸਿੰਘ (27) ਪੁੱਤਰ ਪਰਮਜੀਤ ਸਿੰਘ ਪੱਲ੍ਹਾ ਨਵੰਬਰ 2022 ਵਿਚ ਪੁਰਤਗਾਲ ਵਿਖੇ ਰੋਜ਼ੀ-ਰੋਟੀ ਲਈ ਗਿਆ ਸੀ, ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਕੁਲਦੀਪ ਸਿੰਘ ਦੀ ਮੌਤ ਦੀ ਖ਼ਬਰ ਸੁਣਦੇ ਹੀ ਪਰਿਵਾਰ ਅਤੇ ਪਿੰਡ ‘ਚ ਸੋਗ ਦੀ ਲਹਿਰ ਦੌੜ ਗਈ। ਪਰਿਵਾਰ ਦਾ ਰੋ-ਰੋ ਬੁਰਾ ਹਾਲ ਹੋਇਆ ਹੈ। ਕੁਲਦੀਪ ਸਿੰਘ ਦੀ ਮ੍ਰਿਤਕ ਦੇਹ ਦਿੱਲੀ ਏਅਰਪੋਰਟ ਤੱਕ ਪੁੱਜਣ ਉਪਰੰਤ ਦੇਰ ਰਾਤ ਤੱਕ ਪਿੰਡ ਪੁੱਜਣ ’ਤੇ ਅੱਜ 25 ਸਤੰਬਰ ਨੂੰ ਉਸਦਾ ਅੰਤਿਮ ਸੰਸਕਾਰ ਪਿੰਡ ਪੱਲ੍ਹਾ ਵਿਖੇ ਕੀਤਾ ਜਾਵੇਗਾ।

Comment here