ਸਿਆਸਤਖਬਰਾਂਚਲੰਤ ਮਾਮਲੇਦੁਨੀਆ

ਪੁਤਿਨ ਨੇ ਮੋਦੀ ਦੇ ਜਨਮ ਦਿਨ ਦੀ ਨਹੀਂ ਦਿੱਤੀ ਵਧਾਈ

ਸਮਰਕੰਦ-ਉਜ਼ਬੇਕਿਸਤਾਨ ਦੇ ਸ਼ਹਿਰ ਸਮਰਕੰਦ ਵਿੱਚ ਸ਼ੰਘਾਈ ਸਹਿਯੋਗ ਸੰਗਠਨ (ਐਸਸੀਓ) ਦੇ ਸਾਲਾਨਾ ਸਿਖਰ ਸੰਮੇਲਨ ਗੱਲਬਾਤ ਦੌਰਾਨ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਆਪਣੇ “ਪਿਆਰੇ ਦੋਸਤ” ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਉਨ੍ਹਾਂ ਦੇ ਜਨਮ ਦਿਨ ਤੋਂ ਪਹਿਲਾਂ “ਸ਼ੁਭਕਾਮਨਾਵਾਂ” ਦਿੱਤੀਆਂ। ਮੋਦੀ ਸ਼ਨੀਵਾਰ ਨੂੰ 72 ਸਾਲ ਦੇ ਹੋ ਜਾਣਗੇ।
ਇਸ ਸਾਲ ਫਰਵਰੀ ਵਿੱਚ ਯੂਕਰੇਨ ਸੰਘਰਸ਼ ਸ਼ੁਰੂ ਹੋਣ ਤੋਂ ਬਾਅਦ ਆਪਣੀ ਪਹਿਲੀ ਮੁਲਾਕਾਤ ਵਿੱਚ, ਪੁਤਿਨ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ। ਪੁਤਿਨ ਨੇ ਕਿਹਾ, ”ਮੈਂ ਭਾਰਤ ਨੂੰ ਵਧਾਈ ਦੇਣਾ ਚਾਹਾਂਗਾ। ਮੈਨੂੰ ਪਤਾ ਹੈ ਕਿ ਕੱਲ੍ਹ ਮੇਰੇ ਪਿਆਰੇ ਦੋਸਤ, ਤੁਸੀਂ ਆਪਣਾ ਜਨਮ ਦਿਨ ਮਨਾਉਣ ਜਾ ਰਹੇ ਹੋ। ਰੂਸੀ ਪਰੰਪਰਾ ਦੇ ਤਹਿਤ ਅਸੀਂ ਕਦੇ ਵੀ ਪਹਿਲਾਂ ਤੋਂ ਵਧਾਈ ਨਹੀਂ ਦਿੰਦੇ। ਇਸ ਲਈ ਮੈਂ ਇਸ ਵੇਲੇ ਇਹ ਨਹੀਂ ਕਰ ਸਕਦਾ।”
ਰੂਸੀ ਰਾਸ਼ਟਰਪਤੀ ਪੁਤਿਨ (69) ਨੇ ਕਿਹਾ ਅਸੀਂ ਤੁਹਾਨੂੰ ਸ਼ੁਭਕਾਮਨਾਵਾਂ ਦਿੰਦੇ ਹਾਂ ਅਤੇ ਤੁਹਾਡੀ ਅਗਵਾਈ ਵਿੱਚ ਭਾਰਤ ਦੀ ਖੁਸ਼ਹਾਲੀ ਦੀ ਕਾਮਨਾ ਕਰਦੇ ਹਾਂ।

Comment here