ਸਿਆਸਤਖਬਰਾਂਦੁਨੀਆ

ਪੁਤਿਨ ਨੂੰ ਕੈਂਸਰ ਹੋਣ ਦੇ ਦਾਅਵੇ ਸੱਚ ਜਾਂ ਝੂਠ!!

ਮਾਸਕੋ-ਪੱਛਮੀ ਮੀਡੀਆ ਵਿਚ ਲਗਾਤਾਰ ਦਾਅਵਾ ਕੀਤਾ ਗਿਆ ਕਿ ਪੁਤਿਨ ਕੈਂਸਰ ਜਾਂ ਪਾਰਕਿੰਸਨ ਰੋਗ ਨਾਲ ਪੀੜਤ ਹਨ। ਪੁਤਿਨ ਦੇ ਕਈ ਵੀਡੀਓ ਇਨ੍ਹਾਂ ਦਾਅਵਿਆਂ ਦੇ ਸਬੂਤ ਦੇ ਤੌਰ ’ਤੇ ਜਾਰੀ ਕੀਤੇ ਗਏ ਪਰ ਕਿਤੋਂ ਵੀ ਰੂਸੀ ਰਾਸ਼ਟਰਤੀ ਦੀ ਬੀਮਾਰੀ ਦੀ ਪੁਸ਼ਟੀ ਨਹੀਂ ਹੋਈ। ਹੁਣ ਇਕ ਵਾਰ ਫਿਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਪੁਤਿਨ ਕੈਂਸਰ ਨਾਲ ਜੂਝ ਰਹੇ ਹਨ ਅਤੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।
‘ਦਿ ਸਨ’ ਦੀ ਖ਼ਬਰ ਮੁਤਾਬਕ ਕ੍ਰੇਮਲਿਨ ਵਿਚ ਰੂਸੀ ਰੱਖਿਆ ਮੰਤਰੀ ਦੇ ਨਾਲ ਇਕ ਮੀਟਿੰਗ ਦੌਰਾਨ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਸੌਂਦੇ ਹੋਏ ਦੇਖਿਆ ਗਿਆ, ਜਿਸ ਤੋਂ ਬਾਅਦ ਪੁਤਿਨ ਦੀ ਸਿਹਤ ਸਬੰਧੀ ਚਿੰਤਾਵਾਂ ਵਧ ਗਈਆਂ ਹਨ। ਇਸ ਦੌਰਾਨ ਪੁਤਿਨ ਦਾ ਚਿਹਰਾ ਕੁਝ ਸੁੱਜਿਆ ਹੋਇਆ ਦਿਖਾਈ ਦਿੱਤਾ ਅਤੇ ਅਫ਼ਵਾਹਾਂ ਹਨ ਕਿ ਉਨ੍ਹਾਂ ਦਾ ਕੈਂਸਰ ਦਾ ਇਲਾਜ ਚੱਲ ਰਿਹਾ ਹੈ। ਇਸ ’ਤੇ ਪੁਤਿਨ ਨੇ ਕਿਹਾ ਕਿ ਲੁਹਾਂਸਕ ਵਿਚ ਜਿਨ੍ਹਾਂ ਫੌਜੀ ਇਕਾਈਆਂ ਨੇ ਭਾਗ ਲਿਆ ਹੈ ਅਤੇ ਕਾਮਯਾਬੀ ਅਤੇ ਜਿੱਤ ਹਾਸਲ ਕੀਤੀ ਹੈ ਉਨ੍ਹਾਂ ਨੂੰ ਆਰਾਮ ਕਰਨਾ ਚਾਹੀਦਾ ਹੈ ਅਤੇ ਲੜਾਈ ਲੜਨ ਦੀ ਆਪਣੀ ਸਮਰੱਥਾ ਵਧਾਉਣੀ ਚਾਹੀਦੀ ਹੈ। ਵੀਡੀਓ ਫੁਟੇਜ ਵਿਚ ਮੀਟਿੰਗ ਦੌਰਾਨ ਪੁਤਿਨ ਮੇਜ ’ਤੇ ਕੁੱਬ ਕੱਢ ਕੇ ਬੈਠੇ ਨਜ਼ਰ ਆਏ।ਸ਼ੋਇਗੂ ਨੇ ਪੁਤਿਨ ਨੂੰ ਕਿਹਾ ਕਿ ਰੂਸੀ ਫੋਰਸਾਂ ਨੇ ਲੁਹਾਂਸਕ ਵਿਚ ਯੂਕ੍ਰੇਨ ਦੇ ਆਖਰੀ ਗੜ੍ਹ ਲਿਸਿਚਾਂਸਕ ਸ਼ਹਿਰ ’ਤੇ ਕਬਜ਼ਾ ਕਰ ਲਿਆ ਸੀ, ਜਿਸ ਤੋਂ ਬਾਅਦ ਮੁਹਿੰਮ ਪੂਰੀ ਹੋ ਗਈ।

Comment here