ਖਬਰਾਂਖੇਡ ਖਿਡਾਰੀ

ਪੀ ਵੀ ਸਿੰਧੂ ਸੈਮੀਫਾਈਨਲ ਚ ਪੁੱਜੀ

ਟੋਕੀਓ-ਟੋਕੀਓ ਉਲੰਪਿਕ ਵਿੱਚ ਭਾਰਤ ਲਈ ਮੈਡਲ ਵੱਲ ਇੱਕ ਕਦਮ ਹੋਰ ਵਧਾਉਂਦਿਆਂ ਮਹਿਲਾ ਬੈਡਮਿੰਟਨ ਖਿਡਾਰੀ ਪੀ.ਵੀ ਸਿੰਧੂ ਨੇ ਸੈਮੀਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ। ਉਨ੍ਹਾਂ ਨੇ ਲਗਾਤਾਰ ਦੂਸਰੇ ਓਲੰਪਿਕ ਵਿੱਚ ਆਖਰੀ -4 ਵਿੱਚ ਜਗ੍ਹਾ ਬਣਾਈ ਹੈ। ਸਿੰਧੂ ਨੇ ਜਾਪਾਨ ਦੀ ਅਕਾਨੇ ਯਾਮਾਗੁਚੀ ਨੂੰ ਸਿੱਧੇ ਗੇਮਾਂ ਵਿੱਚ 21-13, 22-20 ਨਾਲ ਹਰਾ ਕੇ ਸੈਮੀਫਾਈਨਲ ਵਿੱਚ ਪ੍ਰਵੇਸ਼ ਕੀਤਾ।  ਜੇ ਉਹ ਇਕ ਹੋਰ ਮੈਚ ਜਿੱਤੀ ਤਾਂ ਉਸ ਦੇ ਤਗਮੇ ਦੀ ਪੁਸ਼ਟੀ ਹੋ ​​ਜਾਵੇਗੀ। ਅਜਿਹੀ ਸਥਿਤੀ ਵਿੱਚ ਉਹ ਬੈਡਮਿੰਟਨ ਵਿੱਚ 2 ਤਗਮੇ ਜਿੱਤਣ ਵਾਲੀ ਭਾਰਤ ਦੀ ਪਹਿਲੀ ਖਿਡਾਰੀ ਬਣੇਗੀ। ਪੀਵੀ ਸਿੰਧੂ ਦਾ ਮੁਕਾਬਲਾ ਸੈਮੀਫਾਈਨਲ ਵਿੱਚ ਤਾਈ ਜ਼ੂ ਯਿੰਗ ਜਾਂ ਰਤਨਾਚੋਕ ਇੰਤਾਨੋਨ ਨਾਲ ਹੋਵੇਗਾ। ਇਸ ਈਵੈਂਟ ਦਾ ਚੌਥਾ ਕੁਆਰਟਰ ਫਾਈਨਲ ਤਾਈਵਾਨ ਦੇ ਤਾਈ ਜ਼ੂ ਅਤੇ ਥਾਈਲੈਂਡ ਦੇ ਇੰਤਾਨੋਨ ਵਿਚਕਾਰ ਹੋਣਾ ਹੈ। ਇਹ ਮੈਚ ਜਿੱਤਣ ਵਾਲਾ ਖਿਡਾਰੀ ਹੀ ਪੀਵੀ ਸਿੰਧੂ ਨਾਲ ਟਕਰਾਏਗਾ।

Comment here