ਸਿਆਸਤਖਬਰਾਂਚਲੰਤ ਮਾਮਲੇ

ਪੀ.ਟੀ.ਆਈ. ਛੱਡਣ ਵਾਲੇ ਨੇਤਾ ਨਵੀਂ ਪਾਰਟੀ ਬਣਾਉਣ ਦੀ ਤਿਆਰੀ ’ਚ

ਲਾਹੌਰ-ਪਾਕਿਸਤਾਨ ਦੀ ਆਰਥਿਕ ਸਥਿਤੀ ਭਾਵੇਂ ਡਾਵਾਂਡੋਲ ਹੋਈ ਪਈ ਹੈ। ਪਰ ਇਥੇ ਸਿਆਸਤ ਜ਼ੋਰਾਂ ‘ਤੇ ਚਲ ਰਹੀ ਹੈ।ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਰਟੀ ਛੱਡਣ ਵਾਲੇ ਸੈਂਕੜੇ ਅਸੰਤੁਸ਼ਟ ਨੇਤਾ ਇਕਜੁੱਟ ਹੋ ਗਏ ਹਨ ਅਤੇ ਅਕਤੂਬਰ ’ਚ ਸੰਭਾਵੀ ਆਮ ਚੋਣਾਂ ਲੜਨ ਲਈ ਫ਼ੌਜ ਸਮਰਥਿਤ ਇਕ ਨਵੀਂ ਪਾਰਟੀ ਦਾ ਗਠਨ ਕਰਨ ਲਈ ਤਿਆਰ ਹਨ। ਚੀਨੀ ਕਾਰੋਬਾਰੀ ਤੇ ਇਮਰਾਨ ਖ਼ਾਨ ਦੇ ਪੁਰਾਣੇ ਮਿੱਤਰ ਜਹਾਂਗੀਰ ਖਾਨ ਤਰੀਨ ਉਨ੍ਹਾਂ ਨੇਤਾਵਾਂ ਦੀ ਅਗਵਾਈ ਕਰ ਰਹੇ ਹਨ, ਜਿਨ੍ਹਾਂ ਨੇ ਪਿਛਲੇ ਮਹੀਨੇ ਫੌਜੀ ਸੰਸਥਾਨਾਂ ’ਤੇ ਹਮਲਿਆਂ ਦੇ ਮੱਦੇਨਜ਼ਰ ਇਮਰਾਨ ਖਾਨ ਦੀ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ. ਟੀ. ਆਈ.) ਪਾਰਟੀ ਛੱਡ ਦਿੱਤੀ ਸੀ। ਪੀ. ਟੀ. ਆਈ. ਦੇ 100 ਤੋਂ ਵੱਧ ਸੀਨੀਅਰ ਨੇਤਾ ਅਤੇ ਲੋਕ ਪ੍ਰਤੀਨਿਧੀਆਂ ਨੇ ਤਰੀਨ ਨਾਲ ਹੱਥ ਮਿਲਾ ਲਿਆ ਹੈ। ਤਰੀਨ ਪੀ. ਟੀ. ਆਈ. ਦੇ 120 ਤੋਂ ਜ਼ਿਆਦਾ ਸਾਬਕਾ ਨੇਤਾਵਾਂ ਅਤੇ ਲੋਕ ਪ੍ਰਤੀਨਿਧੀਆਂ ਦੇ ਨਾਲ ਇਸਤੇਹਕਾਮ-ਏ-ਪਾਕਿਸਤਾਨ ਪਾਰਟੀ (ਆਈ. ਪੀ. ਪੀ.) ਬਣਾ ਸਕਦੇ ਹਨ।

Comment here