ਅਪਰਾਧਸਿਆਸਤਖਬਰਾਂ

ਪੀ.ਓ.ਕੇ. ‘ਚ ਬੁਨੀਆਦੀ ਲੋੜਾਂ ਨੂੰ ਲੈ ਕੇ ਲੋਕ ਸੜਕਾਂ ’ਤੇ ਉਤਰੇ

ਗਿਲਗਿਤ-ਬਾਲਤਿਸਤਾਨ-ਪੀ. ਓ. ਕੇ. ਦੇ ’ਚ ਲੋਕਾਂ ਦੀਆਂ ਬੁਨੀਆਦੀ ਲੋੜਾਂ ਪੂਰੀਆਂ ਨਹੀਂ ਹੋ ਰਹੀਆਂ ਹਨ। ਬਾਲਤਿਸਤਾਨ (ਏ. ਐੱਨ. ਆਈ.)-ਘਰੇਲੂ ਮੋਰਚੇ ’ਤੇ ਘਿਰੇ ਪਾਕਿਸਤਾਨ ਨੂੰ ਹੁਣ ਪਾਕਿਸਤਾਨੀ ਕਬਜ਼ੇ ਵਾਲੇ ਕਸ਼ਮੀਰ (ਪੀ. ਓ. ਕੇ.) ’ਚ ਵੀ ਜ਼ੋਰਦਾਰ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ।  ਗੁੱਸੇ ’ਚ ਆਏ ਲੋਕ ਸੜਕਾਂ ’ਤੇ ਉਤਰ ਕੇ ਬਿਜਲੀ, ਈਂਧਨ, ਭੋਜਨ ਵਰਗੀਆਂ ਸਮੱਸਿਆਵਾਂ ਦਾ ਹੱਲ ਮੰਗ ਰਹੇ ਹਨ। ਇਹ ਲੋਕ ਪਾਕਿਸਤਾਨ ਦੀ ਸਰਕਾਰ ’ਤੇ ਅੱਤਿਆਚਾਰ ਤੇ ਮਤਰੇਏ ਵਿਵਹਾਰ ਦਾ ਦੋਸ਼ ਵੀ ਲਗਾ ਰਹੇ ਹਨ। ਅੱਤਿਆਚਾਰ ਨਾ ਰੁਕਣ ’ਤੇ ਅੰਦੋਲਨ ਨੂੰ ਹੋਰ ਹਿੰਸਕ ਕਰਨ ਦੀ ਚਿਤਾਵਨੀ ਦੇ ਰਹੇ ਹਨ। ਵਿਖਾਵਾਕਾਰੀ ਆਪਣੇ ਵੱਲੋਂ ਚੁਣੇ ਗਏ ਪ੍ਰਤੀਨਿਧੀਆਂ ਤੋਂ ਵੀ ਨਾਰਾਜ਼ ਹਨ।

Comment here