ਸਿਆਸਤਖਬਰਾਂਚਲੰਤ ਮਾਮਲੇ

ਪੀ.ਓ.ਕੇ. ’ਚ ਦਸ ਘੰਟੇ ਬਿਜਲੀ ਦਾ ਕੱਟ, ਲੋਕ ਪਰੇਸ਼ਾਨ

ਪੇਸ਼ਾਵਰ–ਮੀਡੀਆ ਰਿਪੋਰਟ ਮੁਤਾਬਕ ਪੀ.ਓ.ਕੇ. ਦੇ ਗਿਲਗਿਤ-ਬਾਲਟੀਸਤਾਨ ਪ੍ਰਾਂਤ ’ਚ ਰੋਜ਼ਾ 10 ਘੰਟਿਆਂ ਤਕ ਬਿਜਲੀ ਦੀ ਕਟੌਤੀ ਹੋ ਰਹੀ ਹੈ। ਗਿਲਗਿਤ-ਬਾਲਟੀਸਤਾਨ ਦੇ ਸਕਰਦੂ ਨਗਰ ’ਚ ਰਹਿਣ ਵਾਲੇ ਲੋਕ 21 ਘੰਟਿਆਂ ਦੇ ਬਿਜਲੀ ਕੱਟਾਂ ਤੋਂ ਪਰੇਸ਼ਾਨ ਹਨ। ਅਵਾਮੀ ਐਕਸ਼ਨ ਕਮੇਟੀ ਨੇ ਬੇਐਲਾਨੀ ਬਿਜਲੀ ਕਟੌਤੀ ਅਤੇ ਹੋਰ ਜ਼ਰੂਰੀ ਮੁੱਦਿਆਂ ਨੂੰ ਲੈ ਕੇ ਗਿਲਗਿਤ ’ਚ ਵਿਰੋਧ ਪ੍ਰਦਰਸ਼ਨ ਕਰਨ ਦਾ ਫੈਸਲਾ ਕੀਤਾ ਹੈ। ਵਿਰੋਧ ਪ੍ਰਦਰਸ਼ਨ ’ਚ ਏ.ਏ.ਸੀ. ਮੁੱਖ ਰੂਪ ਨਾਲ ਆਟਾ ਡਿਲਰਸ਼ਿਪ ਨੂੰ ਖਤਮ ਕਰਨ ਦੇ ਮੁੱਦੇ ਨੂੰ ਚੁੱਕਣਾ ਚਾਹੁੰਦੀ ਹੈ। ਪੂਰੇ ਨਗਰ ’ਚ 21 ਘੰਟਿਆਂ ਤਕ ਬਿਜਲੀ ਕਟੌਤੀ ਕਾਰਨ ਵਪਾਰੀਆਂ ਨੂੰ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਬਿਜਲੀ ਕਟੌਤੀ ਤੋਂ ਇਲਾਵਾ ਮਹਿੰਗਾਈ ਨੂੰ ਲੈ ਕੇ ਵੀ ਲੋਕ ਲੰਬੇ ਸਮੇਂ ਤੋਂ ਪਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਹਨ। ਪਾਕਿਸਤਾਨੀ ਮੀਡੀਆ ਨੇ ਇਹ ਜਾਣਕਾਰੀ ਦਿੱਤੀ ਹੈ। ਏ.ਆਰ.ਵਾਈ. ਨਿਊਜ਼ ਮੁਤਾਬਕ, ਡਿਲਰਸ਼ਿਪ ਬੰਦ ਹੋਣ ਨਾਲ ਸਰਕਾਰ ਲਈ ਭ੍ਰਿਸ਼ਟਾਚਾਰ ਦਾ ਨਵਾਂ ਰਸਤਾ ਖੁੱਲ੍ਹੇਗਾ, ਨਾਲ ਹੀ ਇਲਾਕੇ ’ਚ ਬੋਰੁਜ਼ਗਾਰੀ ਵਧਣ ਦਾ ਵੀ ਖਤਰਾ ਵਧੇਗਾ।

Comment here