ਜੈਪੁਰ-ਰਾਜਸਥਾਨ ਦੇ ਸੀਨੀਅਰ ਕਾਂਗਰਸੀ ਆਗੂ ਸਾਬਕਾ ਮੰਤਰੀ ਤੇ ਮੌਜੂਦਾ ਵਿਧਾਇਕ ਭਰਤ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਮਹਾਤਮਾ ਗਾਂਧੀ ਦੀ ਫੋਟੋ ਨੂੰ 500 ਅਤੇ 2000 ਰੁਪਏ ਦੇ ਨੋਟਾਂ ਤੋਂ ਹਟਾ ਦਿੱਤਾ ਜਾਵੇ, ਕਿਉਂਕਿ ਮਹਾਤਮਾ ਗਾਂਧੀ ਸੱਚ ਦੇ ਪ੍ਰਤੀਕ ਹਨ ਪਰ ਇਹ ਨੋਟ ਰਿਸ਼ਵਤਖੋਰੀ ਦੇ ਲੈਣ -ਦੇਣ ਲਈ ਵਰਤੇ ਜਾਂਦੇ ਹਨ, ਇਸ ਲਈ 500 ਅਤੇ 2000 ਦੇ ਨੋਟਾਂ ਤੋਂ ਗਾਂਧੀ ਜੀ ਦੀ ਫੋਟੋ ਹਟਾਉਣ ਤੋਂ ਬਾਅਦ ਸਿਰਫ ਉਨ੍ਹਾਂ ਦੇ ਐਨਕਾਂ ਜਾਂ ਅਸ਼ੋਕ ਚੱਕਰ ਦੀ ਤਸਵੀਰ ਲਾਉਣੀ ਚਾਹੀਦੀ ਹੈ। ਭਰਤ ਸਿੰਘ ਨੇ ਚਿੱਠੀ ਵਿੱਚ ਲਿਖਿਆ ਹੈ ਕਿ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੀ ਫੋਟੋ ਵਾਲੇ 500 ਅਤੇ 2000 ਦੇ ਵੱਡੇ ਨੋਟਾਂ ਦੀ ਬਾਰਾਂ, ਸ਼ਰਾਬ ਪਾਰਟੀਆਂ ਅਤੇ ਹੋਰ ਪਾਰਟੀਆਂ ਵਿੱਚ ਨੱਚਣ ਵਾਲਿਆੰ ਤੇ ਸੁਟ ਕੇ ਦੁਰਵਰਤੋਂ ਕੀਤੀ ਜਾਂਦੀ ਹੈ। ਗਾਂਧੀ ਜੀ ਦੀ ਮਹਾਨਤਾ ਨੂੰ ਠੇਸ ਪਹੁੰਚਾਉਂਦੀ ਹੈ। ਕਾਂਗਰਸੀ ਨੇਤਾ ਭਰਤ ਸਿੰਘ ਨੇ ਲਿਖਿਆ ਕਿ ਗਾਂਧੀ ਦੀ ਤਸਵੀਰ ਸਿਰਫ 5, 10, 20, 50, 100 ਅਤੇ 200 ਦੇ ਨੋਟਾਂ ‘ਤੇ ਛਪੀ ਹੋਣੀ ਚਾਹੀਦੀ ਹੈ। ਕਿਉਂਕਿ ਇਹ ਛੋਟੇ ਨੋਟ ਗਰੀਬਾਂ ਵਲੋਂ ਵਰਤੇ ਜਾਂਦੇ ਨੇ।
Comment here