ਸਿਆਸਤਖਬਰਾਂ

ਪੀ ਐੱਮ ਮੋਦੀ ਨੇ ਸੁਭਾਸ਼ ਚੰਦਰ ਬੋਸ ਦੀ ਮੂਰਤੀ ਦਾ ਉਦਘਾਟਨ ਕੀਤਾ

ਨਵੀਂ ਦਿੱਲੀ-ਅੱਜ ਸੁਭਾਸ਼ ਚੰਦਰ ਬੋਸ ਦੀ 125ਵੀਂ ਜਨਮ ਜੈਅੰਤੀ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਲੀ ਦੇ ਇੰਡੀਆ ਗੇਟ ’ਤੇ ਨੇਤਾ ਜੀ ਬੋਸ ਦੀ ਹੋਲੋਗ੍ਰਾਮ ਮੂਰਤੀ ਦਾ ਉਦਘਾਟਨ ਕੀਤਾ। ਮੂਰਤੀ ਦਾ ਉਦਘਾਟਨ ਕਰਨ ਤੋਂ ਬਾਅਦ ਪੀਐੱਮ ਮੋਦੀ ਨੇ ਕਿਹਾ ਕਿ ਭਾਰਤ ਮਾਂ ਦੇ ਵੀਰ ਸਪੂਤ ਨੇਤਾਜੀ ਸੁਭਾਸ਼ ਚੰਦਰ ਬੋਸ ਦੀ 125ਵੀਂ ਜਨਮ ਜੈਅੰਤੀ ’ਤੇ ਮੈਂ ਪੂਰੇ ਦੇਸ਼ ਵੱਲੋਂ ਕੋਟਿ-ਕੋਟਿ ਨਮਨ ਕਰਦਾ ਹਾਂ। ਇਹ ਦਿਨ ਇਤਿਹਾਸਕ ਹੈ, ਇਹ ਕਾਲਖੰਡ ਵੀ ਇਤਿਹਾਸਕ ਹੈ ਅਤੇ ਇਹ ਸਥਾਨ ਜਿੱਥੇ ਅਸੀਂ ਸਭ ਇੱਕ ਹਾਂ ਇਹ ਵੀ ਇਤਿਹਾਸਕ ਹੈ। ਇਸ ਮੌਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਮੌਜੂਦ ਰਹੇ।  ਅਮਿਤ ਸ਼ਾਹ ਨੇ ਕਿਹਾ ਕਿ ਨੇਤਾਜੀ ਦੀ 125ਵੀਂ ਜੈਅੰਤੀ ’ਤੇ ਉਨ੍ਹਾਂ ਦੀ ਮੂਰਤੀ ਲਾਉਣ ਦਾ ਫ਼ੈਸਲਾ ਮੋਦੀ ਜੀ ਨੇ ਲਿਆ ਹੈ। ਇਹ ਮੂਰਤੀ ਦੇਸ਼ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਦੇਸ਼ਭਗਤੀ ਤੇ ਬਲੀਦਾਨ ਦੀ ਪ੍ਰੇਰਨਾ ਦੇਵੇਗੀ। ਇਹ ਮੂਰਤੀ ਦੇਸ਼ ਦੇ ਕਰੋੜਾਂ ਲੋਕਾਂ ਦੇ ਮਨ ਦੀ ਭਾਵਨਾ ਦਾ ਪ੍ਰਗਟਾਵਾ ਹੋਵੇਗੀ। ਨੇਤਾਜੀ ਸੁਭਾਸ਼ ਚੰਦਰ ਬੋਸ ਦੀ 125ਵੀੀ ਜੈਅੰਤੀ ’ਤੇ ਅੱਜ ਤੋਂ ਦੇਸ਼ ’ਚ ਗਣਤੰਤਰ ਦਿਵਸ ਸਮਾਰੋਹ ਦੀ ਸ਼ੁਰੂਆਤ ਹੋ ਗਈ ਹੈ। ਅੱਜ ਭਾਵ 23 ਜਨਵਰੀ ਨੂੰ ਦੇਸ਼ ’ਚ ਪ੍ਰਾਕਰਮ ਦਿਵਸ ਦੇ ਰੂਪ ’ਚ ਵੀ ਮਨਾਇਆ ਜਾ ਰਿਹਾ ਹੈ। ਪੀਐੱਮਓ ਵੱਲੋਂ ਜਾਰੀ ਇਕ ਅਧਿਕਾਰਕ ਬਿਆਨ ਅਨੁਸਾਰ, ਜਦੋਂ ਤਕ ਮੂਰਤੀ ’ਤੇ ਕੰਮ ਪੂਰਾ ਨਹੀਂ ਹੋ ਜਾਂਦਾ, ਉਦੋਂ ਤਕ ਨੇਤਾਜੀ ਦੀ ਹੋਲੋਗ੍ਰਾਮ ਮੂਰਤੀ ਉਸੇ ਸਥਾਨ ’ਤੇ ਮੌਜੂਦ ਰਹੇਗੀ।  ਹੋਲੋਗ੍ਰਾਮ ਮੂਰਤੀ ਦਾ ਆਕਾਰ 28 ਫੁੱਟ ਉੱਚਾ ਅਤੇ 6 ਫੁੱਟ ਚੌੜਾਂ ਹੈ। ਇਸ ਮੌਕੇ ਪੀਐੱਮ ਵੱਲੋਂ ਸੰਨ 2019, 2020, 2021 ਅਤੇ 2022 ਲਈ ਸੁਭਾਸ਼ ਚੰਦਰ ਬੋਸ ਆਫ਼ਤ ਪ੍ਰਬੰਧਨ ਪੁਰਸਕਾਰ ਵੀ ਪ੍ਰਦਾਨ ਕੀਤੇ ਗਏ। ਇੰਡੀਆ ਗੇਟ ’ਤੇ ਲੱਗਣ ਵਾਲੀ ਹੋਲੋਗ੍ਰਾਮ ਦੀ ਮੂਰਤੀ ’ਤੇ ਨੇਤਾਜੀ ਦਾ 3ਡੀ ਅਕਸ ਪੇਸ਼ ਕੀਤਾ ਗਿਆ ਹੈ।

Comment here