ਸਿਆਸਤਖਬਰਾਂਚਲੰਤ ਮਾਮਲੇ

ਪੀ ਐੱਮ ਮੋਦੀ ਨੇ ਭੁਜ ਚ ਕੀਤਾ ਰੋਡ ਸ਼ੋਅ

ਭੁਜ- ਗੁਜਰਾਤ ਚੋਣਾਂ ਲਈ ਭਾਜਪਾ ਨੇ ਸਿਆਸੀ ਸਰਗਰਮੀ ਵਧਾਈ ਹੋਈ ਹੈ, ਇਸ ਤਹਿਤ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਗੁਜਰਾਤ ਦੌਰੇ ਦੇ ਦੂਜੇ ਦਿਨ ਕੱਛ ਜ਼ਿਲ੍ਹੇ ਦੇ ਭੁਜ ਵਿਚ ਰੋਡ ਸ਼ੋਅ ਕੀਤਾ। ਗੁਜਰਾਤ ਵਿਚ ਇਸ ਸਾਲ ਦੇ ਅਖ਼ੀਰ ’ਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਭੁਜ ਅਤੇ ਆਲੇ-ਦੁਆਲੇ ਦੇ ਇਲਾਕਿਆਂ ਦੇ ਹਜ਼ਾਰਾਂ ਲੋਕ ਮੋਦੀ ਦਾ ਸਵਾਗਤ ਕਰਨ ਲਈ ਸੜਕ ਦੇ ਦੋਵੇਂ ਪਾਸੇ ਇਕੱਠੇ ਹੋਏ। ਸੜਕ ਦੇ ਦੋਵੇਂ ਪਾਸੇ ਖੜ੍ਹੇ ਲੋਕਾਂ ਨੇ ‘ਮੋਦੀ, ਮੋਦੀ’ ਦੇ ਨਾਅਰੇ ਲਾਏ ਅਤੇ ਪ੍ਰਧਾਨ ਮੰਤਰੀ ਪ੍ਰਤੀ ਆਪਣਾ ਪਿਆਰ ਦਿਖਾਉਣ ਲਈ ਤਿਰੰਗਾ ਲਹਿਰਾਇਆ। ਮੋਦੀ ਨੇ ਹਿੱਲ ਗਾਰਡਨ ਸਰਕਲ ਤੋਂ ਜ਼ਿਲ੍ਹਾ ਉਦਯੋਗ ਕੇਂਦਰ ਤੱਕ ਤਿੰਨ ਕਿਲੋਮੀਟਰ ਲੰਬੇ ਰੋਡ ਸ਼ੋਅ ਦੌਰਾਨ ਹੱਥ ਹਿਲਾ ਕੇ ਲੋਕਾਂ ਦਾ ਸਵਾਗਤ ਕੀਤਾ। ਇਸ ਤੋਂ ਪਹਿਲਾਂ ਮੋਦੀ ਸਵੇਰੇ ਭੁਜ ਏਅਰਪੋਰਟ ਪਹੁੰਚੇ। ਮੋਦੀ ਨੇ ਆਪਣੀ ਕਾਰ ਵਿਚ ਖੜ੍ਹੇ ਹੋ ਕੇ ਹੱਥ ਹਿਲਾਇਆ। ਉਨ੍ਹਾਂ ਆਪਣੀ ਕਾਰ ‘ਚੋਂ ਉਤਰ ਕੇ ਕੁਝ ਦੂਰੀ ‘ਤੇ ਜਾ ਕੇ ਲੋਕਾਂ ਦਾ ਸਵਾਗਤ ਵੀ ਕੀਤਾ। ਸਥਾਨਕ ਪ੍ਰਸ਼ਾਸਨ ਨੇ ਸੱਭਿਆਚਾਰਕ ਅਤੇ ਲੋਕ ਕਲਾ ਦੇ ਪੇਸ਼ਕਾਰੀ ਲਈ ਮਾਰਗ ਦੇ ਕੰਢੇ ਮੰਚ ਬਣਾਏ ਸਨ। ਮੋਦੀ ਭੁਜ ਵਿਚ ਭੂਚਾਲ ਪੀੜਤਾਂ ਨੂੰ ਸਮਰਪਿਤ ਇਕ ਸਮਾਰਕ 2001 ਦੇ ਭੂਚਾਲ ’ਚ ਮਾਰੇ ਗਏ ਬੱਚਿਆਂ ਨੂੰ ਸਮਰਪਿਤ ਇਕ ਹੋਰ ਯਾਦਗਾਰ ਅਤੇ ਸਰਹੱਦ ਡੇਅਰੀ ’ਚ ਇਕ ਦੁੱਧ ਪ੍ਰੋਸੈਸਿੰਗ ਪਲਾਂਟ ਸਮੇਤ ਕਈ ਪ੍ਰਾਜੈਕਟਾਂ ਦਾ ਉਦਘਾਟਨ ਕਰਨ ਲਈ ਭੁਜ ਵਿਚ ਹਨ। ਰੋਡ ਸ਼ੋਅ ਦੀ ਅਗਵਾਈ ਕਰਨ ਤੋਂ ਬਾਅਦ ਮੋਦੀ 2001 ਦੇ ਭੂਚਾਲ ਪੀੜਤਾਂ ਦੀ ਯਾਦ ‘ਚ ਭੁਜ ਸ਼ਹਿਰ ਦੇ ਬਾਹਰਵਾਰ ਸਮਾਰਕ ‘ਸਮ੍ਰਿਤੀ ਵਨ’ ਦਾ ਉਦਘਾਟਨ ਕਰਨ ਪਹੁੰਚੇ। ਮੋਦੀ ਬਾਅਦ ਵਿਚ ਇਕ ਜਨਤਕ ਮੀਟਿੰਗ ਨੂੰ ਸੰਬੋਧਨ ਕਰਨ ਅਤੇ ਹੋਰ ਪ੍ਰੋਜੈਕਟਾਂ ਦੀ ਸ਼ੁਰੂਆਤ ਕਰਨ ਲਈ ਕੱਛ ਯੂਨੀਵਰਸਿਟੀ ਜਾਣਗੇ।

Comment here