ਇਸਲਾਮਾਬਾਦ : ਬੀਤੇ ਦਿਨ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੰਮੂ ਦੇ ਦੌਰੇ ਤੇ ਗਏ ਸਨ, ਕਈ ਵੱਡੇ ਪ੍ਰੋਜੈਕਟਾਂ ਦਾ ਨੀਂਹ ਪੱਥਰ ਵੀ ਰੱਖਿਆ। ਪਰ ਪਾਕਿਸਤਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜੰਮੂ-ਕਸਮੀਰ ਦੌਰੇ ਅਤੇ ਝਨਾਂ ਦਰਿਆ ‘ਤੇ ਹਾਈਡ੍ਰੋਇਲੈਕਟਿ੍ਕ ਪ੍ਰੋਜੈਕਟਾਂ ਦੇ ਨਿਰਮਾਣ ਲਈ ਨੀਂਹ ਪੱਥਰ ਰੱਖਣ ‘ਤੇ ਇਤਰਾਜ਼ ਜਤਾਇਆ ਹੈ | ਪਾਕਿਸਤਾਨ ਨੇ ਦਾਅਵਾ ਕੀਤਾ ਹੈ ਕਿ ਇਹ ਸਿੰਧੂ ਜਲ ਸੰਧੀ ਦੀ ਸਿੱਧੀ ਉਲੰਘਣਾ ਹੈ | ਅਗਸਤ 2019 ਵਿਚ ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਰੁਤਬਾ ਦਿੰਦੀ ਧਾਰਾ 370 ਨੂੰ ਖਤਮ ਕੀਤੇ ਜਾਣ ਤੋਂ ਬਾਅਦ ਮੋਦੀ ਦਾ ਐਤਵਾਰ ਇਹ ਪਹਿਲਾ ਦੌਰਾ ਸੀ | ਮੋਦੀ ਨੇ ਕਿਸ਼ਤਵਾੜ ਵਿਚ ਝਨਾਂ ਉਤੇ ਕਰੀਬ 5300 ਕਰੋੜ ਦੀ ਲਾਗਤ ਨਾਲ ਉਸਰਨ ਵਾਲੇ 850 ਮੈਗਾਵਾਟ ਦੇ ਰਤਲੇ ਪਣ ਬਿਜਲੀ ਪੋ੍ਰਜੈਕਟ ਅਤੇ ਇਸੇ ਦਰਿਆ ‘ਤੇ 4500 ਕਰੋੜ ਰੁਪਏ ਦੀ ਲਾਗਤ ਨਾਲ ਉਸਰਨ ਵਾਲੇ 540 ਮੈਗਾਵਾਟ ਦੇ ਕਵਾਰ ਪਣ ਬਿਜਲੀ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ ਸੀ | ਪਾਕਿਸਤਾਨ ਦੇ ਵਿਦੇਸ਼ ਵਿਭਾਗ ਨੇ ਮੋਦੀ ਦੇ ਵਾਦੀ ਦੇ ਦੌਰੇ ਨੂੰ ਵਾਦੀ ਵਿਚ ਹਾਲਾਤ ਨਾਰਮਲ ਦਰਸਾਉਣ ਦੀ ਇਕ ਹੋਰ ਚਾਲ ਦੱਸਿਆ ਹੈ | ਉਸ ਨੇ ਕਿਹਾ ਕਿ 5 ਅਗਸਤ ਤੋਂ ਕੌਮਾਂਤਰੀ ਭਾਈਚਾਰੇ ਦਾ ਧਿਆਨ ਕਸ਼ਮੀਰ ਦੇ ਅਸਲ ਮੁੱਦਿਆਂ ਤੋਂ ਭਟਕਾਉਣ ਲਈ ਭਾਰਤ ਕਈ ਜਤਨ ਕਰ ਚੁੱਕਾ ਹੈ | ਵਿਦੇਸ਼ ਵਿਭਾਗ ਨੇ ਕਿਹਾ ਹੈ ਕਿ ਰਤਲੇ ਪਣ ਬਿਜਲੀ ਪਲਾਂਟ ਦੇ ਭਾਰਤੀ ਡਿਜ਼ਾਈਨ ਦਾ ਪਾਕਿਸਤਾਨ ਵਿਰੋਧ ਕਰ ਚੁੱਕਾ ਹੈ ਤੇ ਕਵਾਰ ਪ੍ਰੋਜੈਕਟ ਬਾਰੇ ਭਾਰਤ ਨੇ ਪਾਕਿਸਤਾਨ ਨਾਲ ਸੂਚਨਾ ਸਾਂਝੀ ਨਹੀਂ ਕੀਤੀ ਹੈ | ਭਾਰਤੀ ਪ੍ਰਧਾਨ ਮੰਤਰੀ ਵੱਲੋਂ ਇਨ੍ਹਾਂ ਦੋਹਾਂ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਾ 1960 ਦੀ ਸਿੰਧੂ ਜਲ ਸੰਧੀ ਦੀ ਸਿੱਧੀ ਉਲੰਘਣਾ ਹੈ | ਸੰਸਾਰ ਬੈਂਕ ਵੱਲੋਂ ਕਰਵਾਈ ਗਈ ਸਿੰਧੂ ਜਲ ਸੰਧੀ, ਜਿਸ ‘ਤੇ ਵੇਲੇ ਦੇ ਭਾਰਤੀ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਤੇ ਪਾਕਿਸਤਾਨ ਦੇ ਵੇਲੇ ਦੇ ਰਾਸ਼ਟਰਪਤੀ ਅਯੂਬ ਖਾਨ ਨੇ ਦਸਤਖਤ ਕੀਤੇ ਸਨ, ਵਿਚ ਤੈਅ ਕੀਤਾ ਗਿਆ ਸੀ ਕਿ ਦੋਹਾਂ ਦੇਸ਼ਾਂ ਨੇ ਸਿੰਧ ਦਰਿਆ ਅਤੇ ਇਸ ਦੇ ਸਹਾਇਕ ਦਰਿਆਵਾਂ ਦੇ ਪਾਣੀਆਂ ਨੂੰ ਕਿਵੇਂ ਵਰਤਣਾ ਹੈ | ਵਿਦੇਸ਼ ਵਿਭਾਗ ਨੇ ਕਿਹਾ ਹੈ ਕਿ ਪਾਕਿਸਤਾਨ ਕਸ਼ਮੀਰੀਆਂ ਦੇ ਸਵੈ-ਨਿਰਣੇ ਦੇ ਹੱਕ ਲਈ ਸੰਘਰਸ਼ ਦੀ ਹਰ ਸੰਭਵ ਹਮਾਇਤ ਕਰੇਗਾ |
ਭਾਰਤ ਵਾਰ-ਵਾਰ ਦੁਹਰਾ ਚੁੱਕਾ ਹੈ ਕਿ ਜੰਮੂ-ਕਸ਼ਮੀਰ ਭਾਰਤ ਦਾ ਅਖੰਡ ਹਿੱਸਾ ਸੀ, ਹੈ ਤੇ ਸਦਾ ਰਹੇਗਾ | ਇਸ ਨੇ ਪਾਕਿਸਤਾਨ ਨੂੰ ਇਹ ਸਲਾਹ ਵੀ ਦਿੱਤੀ ਹੈ ਕਿ ਉਹ ਹਕੀਕਤ ਨੂੰ ਤਸਲੀਮ ਕਰੇ ਤੇ ਭਾਰਤ-ਵਿਰੋਧੀ ਪ੍ਰਾਪੇਗੰਡਾ ਬੰਦ ਕਰੇ |
ਭਾਰਤ ਵਾਰ-ਵਾਰ ਦੁਹਰਾ ਚੁੱਕਾ ਹੈ ਕਿ ਜੰਮੂ-ਕਸ਼ਮੀਰ ਭਾਰਤ ਦਾ ਅਖੰਡ ਹਿੱਸਾ ਸੀ, ਹੈ ਤੇ ਸਦਾ ਰਹੇਗਾ | ਇਸ ਨੇ ਪਾਕਿਸਤਾਨ ਨੂੰ ਇਹ ਸਲਾਹ ਵੀ ਦਿੱਤੀ ਹੈ ਕਿ ਉਹ ਹਕੀਕਤ ਨੂੰ ਤਸਲੀਮ ਕਰੇ ਤੇ ਭਾਰਤ-ਵਿਰੋਧੀ ਪ੍ਰਾਪੇਗੰਡਾ ਬੰਦ ਕਰੇ |
Comment here