ਸਿਆਸਤਖਬਰਾਂ

ਪੀ ਐੱਮ ਮੋਦੀ ਐਨਸੀਸੀ ਦੀ ਰੈਲੀ ਚ ਸਰਦਾਰ ਰੂਪ ਚ ਨਜ਼ਰ ਆਏ

ਨਵੀਂ ਦਿੱਲੀ- ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਭ ਦਾ ਦਿਲ ਇਕ ਵਾਰ ਫੇਰ ਜਿੱਤ ਲਿਆ, ਉਹਨਾਂ ਨੇ ਦਿੱਲੀ ਦੇ ਕਰਿਅੱਪਾ ਮੈਦਾਨ ਵਿਖੇ ਨੈਸ਼ਨਲ ਕੈਡੇਟ ਕੋਰ (ਐਨਸੀਸੀ) ਦੀ ਰੈਲੀ ਵਿੱਚ ਸ਼ਿਰਕਤ ਕਰਦਿਆਂ ਸਿੱਖ ਕੈਡੇਟ ਦੀ ਪੱਗ ਬੰਨੀ । ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਲੀ ਵਿੱਚ ਗਾਰਡ ਆਫ਼ ਆਨਰ ਦਾ ਨਿਰੀਖਣ ਕੀਤਾ ਅਤੇ ਐਨਸੀਸੀ ਟੁਕੜੀਆਂ ਦੁਆਰਾ ਮਾਰਚ ਪਾਸਟ ਦੀ ਸਮੀਖਿਆ ਕੀਤੀ। ਉਨ੍ਹਾਂ ਇਸ ਮੌਕੇ ਸਰਵੋਤਮ ਕੈਡਿਟਾਂ ਨੂੰ ਮੈਡਲ ਅਤੇ ਬੈਟਨ ਦੇ ਕੇ ਸਨਮਾਨਿਤ ਵੀ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਸੰਬੋਧਨ ਕਰਦਿਆਂ ਕਿਹਾ, “ਮੈਨੂੰ ਮਾਣ ਹੈ ਕਿ ਮੈਂ ਵੀ ਐਨਸੀਸੀ ਦਾ ਇੱਕ ਸਰਗਰਮ ਮੈਂਬਰ ਸੀ। ਸਾਡੀ ਸਰਕਾਰ ਐਨਸੀਸੀ ਨੂੰ ਮਜ਼ਬੂਤ ਕਰਨ ਲਈ ਕਈ ਕਦਮ ਚੁੱਕ ਰਹੀ ਹੈ। ਰੈਲੀ ਵਿੱਚ ਵੱਡੀ ਗਿਣਤੀ ਵਿੱਚ ਕੁੜੀਆਂ ਕੈਡਿਟਾਂ ਨੇ ਹਿੱਸਾ ਲਿਆ, ਇਹ ਉਹ ਬਦਲਾਅ ਹੈ ਜੋ ਅੱਜ ਭਾਰਤ ਦੇਖ ਰਿਹਾ ਹੈ।” ਐਨਸੀਸੀ ਪ੍ਰੋਗਰਾਮ ਵਿੱਚ ਪੀਐਮ ਮੋਦੀ ਸਿੱਖ ਲੁੱਕ ਵਾਲੀ ਗੂੜ੍ਹੇ ਹਰੇ ਰੰਗ ਦੀ ਪੱਗ ਪਹਿਨੇ ਨਜ਼ਰ ਆਏ। ਇਸ ਤੋਂ ਇਲਾਵਾ ਉਸ ਨੇ ਕਾਲੇ ਚਸ਼ਮੇ ਪਾਏ ਹੋਏ ਸਨ। ਇਸ ਸਮਾਗਮ ਦੌਰਾਨ ਸਰਵੋਤਮ ਕੈਡਿਟਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਮੈਡਲ ਅਤੇ ਬੈਟਨ ਦਿੱਤੇ ਗਏ।

ਪੀਐਮ ਮੋਦੀ ਖੁਦ ਐਨਸੀਸੀ ਦੇ ਕੈਡੇਟ ਰਹਿ ਚੁੱਕੇ ਹਨ। ਪ੍ਰੋਗਰਾਮ ਦੌਰਾਨ ਪ੍ਰਧਾਨ ਮੰਤਰੀ ਨੇ ਗਾਰਡ ਆਫ਼ ਆਨਰ ਦਾ ਨਿਰੀਖਣ ਕੀਤਾ ਅਤੇ ਮਾਰਚ ਪਾਸਟ ਦਾ ਜਾਇਜ਼ਾ ਲਿਆ। ਦਿੱਲੀ ਦੇ ਕਰਿਅੱਪਾ ਪਰੇਡ ਗਰਾਊਂਡ ‘ਚ ਹੋਏ ਇਸ ਪ੍ਰੋਗਰਾਮ ਵਿੱਚ ਪੀਐਮ ਮੋਦੀ ਐਨਸੀਸੀ ਰੈਲੀ ਨੂੰ ਵੀ ਸੰਬੋਧਨ ਕੀਤਾ। ਪੀਐੱਮ ਮੋਦੀ ਨੇ ਕਿਹਾ ਕਿ ਐਨਸੀਸੀ ਨੂੰ ਮਜ਼ਬੂਤ ​​ਕਰਨ ਲਈ ਵੀ ਯਤਨ ਜਾਰੀ ਹਨ। ਇਸ ਦੇ ਲਈ ਉੱਚ ਪੱਧਰੀ ਕਮੇਟੀ ਵੀ ਬਣਾਈ ਗਈ ਹੈ। ਨਵੀਂ ਰਾਸ਼ਟਰੀ ਸਿੱਖਿਆ ਨੀਤੀ ਤਹਿਤ 90 ਯੂਨੀਵਰਸਿਟੀਆਂ ਨੇ ਐਨ.ਸੀ.ਸੀ. ਨੂੰ ਵਿਕਲਪਿਕ ਵਿਸ਼ੇ ਵਜੋਂ ਲਿਆ ਹੈ। ਦੇਸ਼ ਨੂੰ ਅੱਜ ਤੁਹਾਡੇ ਵਿਸ਼ੇਸ਼ ਯੋਗਦਾਨ ਦੀ ਲੋੜ ਹੈ। ਹੁਣ ਦੇਸ਼ ਦੀਆਂ ਧੀਆਂ ਫੌਜੀ ਸਕੂਲਾਂ ਵਿੱਚ ਦਾਖ਼ਲਾ ਲੈ ਰਹੀਆਂ ਹਨ। ਫੌਜ ਵਿੱਚ ਔਰਤਾਂ ਨੂੰ ਵੱਡੀ ਜ਼ਿੰਮੇਵਾਰੀ ਮਿਲ ਰਹੀ ਹੈ। ਵੱਧ ਤੋਂ ਵੱਧ ਧੀਆਂ ਨੂੰ ਵੀ ਐਨ.ਸੀ.ਸੀ. ਵਿੱਚ ਭਾਗ ਲੈਣਾ ਚਾਹੀਦਾ ਹੈ। ਦੇਸ਼ ਦੇ 17 ਰਾਜ ਡਾਇਰੈਕਟੋਰੇਟ ਜਨਰਲਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 380 ਲੜਕੀਆਂ ਅਤੇ 500 ਸਹਾਇਕ ਸਟਾਫ ਮੈਂਬਰਾਂ ਸਮੇਤ ਲਗਭਗ 1000 ਕੈਡਿਟਸ ਕਰਿਅੱਪਾ ਮੈਦਾਨ ਵਿੱਚ ਐਨਸੀਸੀ ਕੈਂਪ ਵਿੱਚ ਹਿੱਸਾ ਲੈ ਰਹੇ ਹਨ। ਇਸ ਮੌਕੇ ਦੇਸ਼ ਭਰ ਦੇ ਐੱਨ.ਸੀ.ਸੀ. ਕੈਡਿਟ ਵੀ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ ਅਤੇ ਫੌਜੀ ਸਿਖਲਾਈ ਦਿੱਤੀ। ਕੈਡਿਟਾਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ । ਐਨ ਸੀ ਸੀ ਦੀ ਇਹ ਰੈਲੀ ਹਰ ਸਾਲ 28 ਜਨਵਰੀ ਨੂੰ ਆਯੋਜਿਤ ਕੀਤੀ ਜਾਂਦੀ ਹੈ। ਇਸ ਦਿਨ ਐਨ ਸੀ ਸੀ ਦੇ ਗਣਤੰਤਰ ਦਿਵਸ ਕੈਂਪ ਦਾ ਸਮਾਪਤੀ ਸਮਾਰੋਹ ਹੁੰਦਾ ਹੈ। ਇਸ ਵਿੱਚ ਪ੍ਰਧਾਨ ਮੰਤਰੀ ਕੈਡਿਟਾਂ ਦੀ ਸਲਾਮੀ ਲੈਂਦੇ ਹਨ ਅਤੇ ਸਰਵੋਤਮ ਕੈਡਿਟਾਂ ਨੂੰ ਸਨਮਾਨਿਤ ਕਰਦੇ ਹਨ।

Comment here