ਅਪਰਾਧਸਿਆਸਤਖਬਰਾਂਚਲੰਤ ਮਾਮਲੇ

ਪੀ.ਐੱਫ.ਆਈ. ਖਿਲਾਫ ਹੋਵੇਗੀ ਕਾਰਵਾਈ

ਨਵੀਂ ਦਿੱਲੀ-ਪਾਪੁਲਰ ਫਰੰਟ ਆਫ਼ ਇੰਡੀਆ ਨਾਲ ਜੁੜੇ ਕੰਪਲੈਕਸਾਂ ‘ਚ ਕੀਤੀ ਜਾ ਰਹੀ ਛਾਪੇਮਾਰੀ ਅਤੇ ਅੱਤਵਾਦ ਦੇ ਸ਼ੱਕੀਆਂ ਖਿਲਾਫ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇਕ ਬੈਠਕ ਕੀਤੀ। ਅਧਿਕਾਰੀਆਂ ਨੇ ਦੱਸਿਆ ਕਿ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ, ਕੇਂਦਰੀ ਗ੍ਰਹਿ ਸਕੱਤਰ ਅਜੇ ਭੱਲਾ, ਰਾਸ਼ਟਰੀ ਏਜੰਸੀ ਦੇ ਡਾਇਰੈਕਟਰ ਜਨਰਲ ਦਿਨਕਰ ਗੁਪਤਾ ਸਮੇਤ ਉੱਚ ਪੱਧਰੀ ਬੈਠਕ ‘ਚ ਸ਼ਾਮਲ ਹੋਏ।
ਇਕ ਅਧਿਕਾਰੀ ਅਨੁਸਾਰ, ਸਮਝਿਆ ਜਾਂਦਾ ਹੈ ਕਿ ਸ਼ਾਹ ਨੇ ਅੱਤਵਾਦ ਦੇ ਸ਼ੱਕੀਆਂ ਅਤੇ ਪੀ.ਐੱਫ.ਆਈ. ਦੇ ਵਰਕਰ ਖਿਲਾਫ਼ ਦੇਸ਼ ਭਰ ‘ਚ ਕੀਤੀ ਗਈ ਕਾਰਵਾਈ ਦਾ ਜਾਇਜ਼ਾ ਲਿਆ। ਦੱਸਣਯੋਗ ਹੈ ਕਿ ਐੱਨ.ਆਈ.ਏ. ਦੀ ਅਗਵਾਈ ‘ਚ ਕਈ ਏਜੰਸੀਆਂ ਨੇ ਵੀਰਵਾਰ ਨੂੰ ਸਵੇਰੇ 11 ਸੂਬਿਆਂ ‘ਚ ਇਕੱਠੇ ਛਾਪੇ ਮਾਰੇ ਅਤੇ ਦੇਸ਼ ‘ਚ ਅੱਤਵਾਦ ਦੇ ਵਿੱਤ ਪੋਸ਼ਣ ‘ਚ ਸ਼ਾਮਲ ਪਾਪੁਲਰ ਫਰੰਟ ਆਫ਼ ਇੰਡੀਆ (ਪੀ.ਐੱਫ.ਆਈ.) ਦੇ 106 ਵਰਕਰਾਂ ਨੂੰ ਗ੍ਰਿਫ਼ਤਾਰ ਕੀਤਾ।

Comment here