ਸਿਆਸਤਖਬਰਾਂ

ਪੀ ਐਮ ਮੋਦੀ ਵਿਰੋਧੀ ਧਿਰਾਂ ਵਲੋਂ ਸੰਸਦ ਚ ਕੀਤੇ ਜਾ ਰਹੇ ਹੰਗਾਮਿਆਂ ਤੋਂ ਨਰਾਜ਼

ਨਵੀਂ ਦਿੱਲੀ-ਸੰਸਦ ਚ ਅੱਜ ਵੀ ਖੇਤੀ ਕਨੂੰਨਾਂ ਤੇ ਹੋਰ ਮਸਲਿਆਂ ਨੂੰ ਲੈ ਕੇ ਹੰਗਾਮਾ ਹੁੰਦਾ ਰਿਹਾ, ਕਾਰਵਾਈ ਮੁਲਤਵੀ ਕਰਨੀ ਪਈ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਜਪਾ ਦੀ ਸੰਸਦੀ ਦਲ ਦੀ ਮੀਟਿੰਗ  ਵਿਚ ਕਾਂਗਰਸ ‘ਤੇ ਸੰਸਦ ਦੀ ਕਾਰਵਾਈ ਵਿਚ ਰੁਕਾਵਟ ਪਾਉਣ ਦਾ ਦੋਸ਼ ਲਾਇਆ। ਕਿਹਾ ਕਿ ਕਾਂਗਰਸ ਨਾ ਤਾਂ ਸਦਨ ਨੂੰ ਚੱਲਣ ਦਿੰਦੀ ਹੈ ਅਤੇ ਨਾ ਹੀ ਚਰਚਾ ਹੋਣ ਦਿੰਦੀ ਹੈ। ਕੋਵਿਡ -19 ‘ਤੇ ਮੀਟਿੰਗ ਬੁਲਾਈ ਗਈ ਤਾਂ ਵੀ ਕਾਂਗਰਸ ਨੇ ਬਾਈਕਾਟ ਕੀਤਾ ਅਤੇ ਦੂਜੀਆਂ ਪਾਰਟੀਆਂ ਨੂੰ ਆਉਣ ਤੋਂ ਰੋਕਿਆ। ਮੋਦੀ ਨੇ ਭਾਜਪਾ ਸੰਸਦ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਕਾਂਗਰਸ ਅਤੇ ਵਿਰੋਧੀ ਧਿਰ ਦੇ ਇਸ ‘ਕੰਮ’ ਨੂੰ ਜਨਤਾ ਅਤੇ ਮੀਡੀਆ ਦੇ ਸਾਹਮਣੇ ਬੇਨਕਾਬ ਕਰਨ।

Comment here