ਅਜਬ ਗਜਬਸਿਆਸਤਖਬਰਾਂ

ਪੀ ਐਮ ਮੋਦੀ ਨੂੰ ਮਿਲਣ ਦੀ ਆਸ ਚ ਸ੍ਰੀਨਗਰ ਤੋਂ ਪੈਦਲ ਦਿੱਲੀ ਲਈ ਤੁਰਿਆ ਫਹੀਮ ਸ਼ਾਹ

ਊਧਮਪੁਰ – ਆਪਣੇ ਮਹਿਬੂਬ ਨੇਤਾ ਲਈ ਪ੍ਰਸ਼ੰਸਕ ਕੀ ਕੁਝ ਨਹੀਂ ਕਰਦੇ, ਕੋਈ ਮੰਦਰ ਬਣਾਉਂਦਾ ਹੈ, ਕੋਈ ਕੁਝ ਹੋਰ ਕਰਦਾ ਹੈ, ਪਰ ਕਸ਼ਮੀਰੀ ਗੱਭਰੂ ਫਹੀਮ ਨਜ਼ੀਰ ਸ਼ਾਹ ਨੇ ਕੁਝ ਅਜਿਹਾ ਕੀਤਾ ਹੈ ਕਿ ਹਰ ਪਾਸੇ ਚਰਚਾ ਬਟੋਰ ਰਿਹਾ ਹੈ, ਨਜ਼ੀਰ ਸ਼੍ਰੀਨਗਰ ਤੋਂ ਪੈਦਲ ਦਿੱਲੀ ਜਾ ਰਿਹਾ ਹੈ, ਤਾਂ ਜੋ ਆਪਣੇ ਮਹਿਬੂਬ ਨੇਤਾ ਪ੍ਰਧਾਨ ਮੰਤਰੀ ਨਰੇੰਦਰ ਮੋਦੀ ਨੂੰ ਮਿਲ ਸਕੇ। ਇਸ ਉਮੀਦ ’ਚ ਉਹ ਕਰੀਬ 815 ਕਿਲੋਮੀਟਰ ਦੀ ਯਾਤਰਾ ’ਪੈਦਲ ਕਰੇਗਾ, ਉਹ ਸੋਚਦਾ ਹੈ ਕਿ ਇਸ ਨਾਲ  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧਿਆਨ ਜਾਵੇਗਾ ਅਤੇ ਉਸ ਨੂੰ ਉਨ੍ਹਾਂ ਨਾਲ ਮਿਲਣ ਦਾ ਮੌਕਾ ਮਿਲੇਗਾ।  ਸ਼੍ਰੀਨਗਰ ’ਚ ਇਲੈਕਟਰੀਸ਼ੀਅਨ ਵਜੋਂ ਕੰਮ ਕਰਨ ਵਾਲੇ 28 ਸਾਲਾ ਫਹੀਮ ਨਜ਼ੀਰ ਸ਼ਾਹ ਨੇ ਕਿਹਾ ਕਿ ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਬਹੁਤ ਵੱਡਾ ਪ੍ਰਸ਼ੰਸਕ ਹਾਂ। ਸ਼ਾਲੀਮਾਰ ਇਲਾਕੇ ਦੇ ਰਹਿਣ ਵਾਲਾ ਇਹ ਨੌਜਵਾਨ ਯਾਤਰਾ ਦੌਰਾਨ ਥੋੜ੍ਹੀ-ਥੋੜ੍ਹੀ ਦੇਰ ਦਾ ਆਰਾਮ ਵੀ ਕਰਦਾ ਹੈ, ਤੇ ਆਸ ਰੱਖਦਾ ਹੈ ਕਿ ਇਸ ਮੁਸ਼ਕਲ ਯਾਤਰਾ ਦੇ ਅਖ਼ੀਰ ਵਿਚ ਪ੍ਰਧਾਨ ਮੰਤਰੀ ਨਾਲ ਮਿਲਣ ਦਾ ਸੁਫ਼ਨਾ ਪੂਰਾ ਹੋ ਜਾਵੇਗਾ। ਉਸ ਨੇ ਪਹਿਲਾਂ ਵੀ ਪ੍ਰਧਾਨ ਮੰਤਰੀ ਮੋਦੀ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਸੀ ਪਰ ਕੋਸ਼ਿਸ਼ ਸਫ਼ਲ ਨਹੀਂ ਹੋਈ। ਉਸ ਨੇ ਦੱਸਿਆ ਕਿ  ਉਹ ਪਿਛਲੇ 4 ਸਾਲਾਂ ਤੋਂ ਸੋਸ਼ਲ ਮੀਡੀਆ ’ਤੇ ਪ੍ਰਧਾਨ ਮੰਤਰੀ ਨੂੰ ਫਾਲੋਅ ਕਰ ਰਿਹਾ ਹੈ, ਉਨ੍ਹਾਂ ਦੇ ਭਾਸ਼ਣ ਅਤੇ ਕੰਮਾਂ ਨੇ ਉਸ ਦੇ ਦਿਲ ਨੂੰ ਛੂਹ ਲਿਆ। ਸ਼ਾਹ ਨੇ ਕਿਹਾ ਕਿ ਇਕ ਵਾਰ ਜਦੋਂ ਪ੍ਰਧਾਨ ਮੰਤਰੀ ਰੈਲੀ ’ਚ ਭਾਸ਼ਣ ਦੇ ਰਹੇ ਸਨ, ਉਹ ‘ਅਜਾਨ’ ਸੁਣ ਕੇ ਅਚਾਨਕ ਰੁਕ ਗਏ, ਇਸ ਨਾਲ ਜਨਤਾ ਹੈਰਾਨ ਰਹਿ ਗਈ। ਪ੍ਰਧਾਨ ਮੰਤਰੀ ਦੇ ਉਸ ਅਦਬ ਨੇ ਮੇਰੇ ਦਿਲ ਨੂੰ ਛੂਹ ਲਿਆ ਅਤੇ ਮੈਂ ਉਨ੍ਹਾਂ ਦਾ ਪ੍ਰਸ਼ੰਸਕ ਬਣ ਗਿਆ। ਜੰਮੂ-ਕਸ਼ਮੀਰ ਦੇ ਵਿਸ਼ੇਸ਼ ਦਰਜੇ ਨੂੰ ਖ਼ਤਮ ਕਰਨ ਅਤੇ 2019 ਵਿਚ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾਉਣ ਮਗਰੋਂ ਹੋਏ ਬਦਲਾਅ ਬਾਰੇ ਪੁੱਛੇ ਜਾਣ ’ਤੇ ਸ਼ਾਹ ਨੇ ਕਿਹਾ ਕਿ ਬਦਲਾਅ ਨਜ਼ਰ ਆ ਰਿਹਾ ਹੈ ਕਿਉਂਕਿ ਪ੍ਰਧਾਨ ਮੰਤਰੀ ਮੋਦੀ ਦਾ ਧਿਆਨ ਜੰਮੂ-ਕਸ਼ਮੀਰ ’ਤੇ ਹੈ ਤੇ ਲੋਕ ਵੀ ਸ਼ਾਂਤ ਫਿਜ਼ਾ ਚ ਸਾਹ ਲੈ ਕੇ ਖੁਸ਼ ਹਨ।

Comment here