ਸਿਆਸਤਸਿਹਤ-ਖਬਰਾਂਖਬਰਾਂ

ਪੀ ਐਮ ਦੀ ਤਸਵੀਰ ਵਾਲੇ ਸਰਟੀਫਿਕੇਟ ਤੋਂ ਸ਼ਰਮ ਕਾਹਦੀ-ਕੇਰਲ ਹਾਈਕੋਰਟ

ਕੋਚੀ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਸਵੀਰ ਨੂੰ ਕੋਵਿਡ-19 ਟੀਕਾਕਰਨ ਸਰਟੀਫਿਕੇਟ ਤੋਂ ਹਟਾਉਣ ਦੇ ਮਾਮਲੇ ’ਤੇ ਕੇਰਲ ਹਾਈ ਕੋਰਟ ਨੇ ਸੁਣਵਾਈ ਕਰਦੇ ਹੋਏ ਕਿਹਾ ਕਿ ਪੀਐੱਮ ਕਿਸੇ ਸਿਆਸੀ ਪਾਰਟੀ ਦੇ ਨੇਤਾ ਨਹੀਂ ਹਨ, ਬਲਕਿ ਉਹ ਦੇਸ਼ ਦੇ ਨੇਤਾ ਹਨ। ਹਾਈ ਕੋਰਟ ਨੇ ਅੱਗੇ ਕਿਹਾ ਕਿ ਨਾਗਰਿਕਾਂ ਨੂੰ ਉਨ੍ਹਾਂ ਦੀ ਤਸਵੀਰ ਅਤੇ ‘ਮਨੋਬਲ ਵਧਾਉਣ ਵਾਲੇ ਸੰਦੇਸ਼’ ਦੇ ਨਾਲ ਟੀਕਾਕਰਨ ਸਰਟੀਫਿਕੇਟ ਲੈਣ ’ਚ ‘ਸ਼ਰਮਿੰਦਾ’ ਹੋਣ ਦੀ ਲੋੜ ਨਹੀਂ ਹੈ। ਇਸ ਦੇ ਨਾਲ ਹੀ ਕੋਰਟ ਨੇ ਪਟੀਸ਼ਨ ਖਾਰਜ ਕਰ ਦਿੱਤੀ।
ਹਾਈ ਕੋਰਟ ਨੇ ਕਿਹਾ, ‘‘ਕੋਈ ਵੀ ਇਹ ਨਹੀਂ ਕਹਿ ਸਕਦਾ ਕਿ ਪ੍ਰਧਾਨ ਮੰਤਰੀ ਕਾਂਗਰਸ ਦਾ ਪ੍ਰਧਾਨ ਮੰਤਰੀ ਹੈ ਜਾਂ ਭਾਜਪਾ ਦਾ ਪ੍ਰਧਾਨ ਮੰਤਰੀ ਜਾਂ ਕਿਸੇ ਸਿਆਸੀ ਪਾਰਟੀ ਦਾ ਪ੍ਰਧਾਨ ਮੰਤਰੀ ਹੈ,” ਹਾਈ ਕੋਰਟ ਨੇ ਕਿਹਾ। ਪਰ ਸੰਵਿਧਾਨ ਅਨੁਸਾਰ ਇਕ ਵਾਰ ਪ੍ਰਧਾਨ ਮੰਤਰੀ ਚੁਣਿਆ ਜਾਂਦਾ ਹੈ, ਉਹ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਹੁੰਦਾ ਹੈ ਅਤੇ ਇਹ ਅਹੁਦਾ ਹਰ ਨਾਗਰਿਕ ਲਈ ਮਾਣ ਹੋਣਾ ਚਾਹੀਦਾ ਹੈ। ਅਦਾਲਤ ਨੇ ਅੱਗੇ ਕਿਹਾ ਕਿ ਸਰਕਾਰ ਦੀਆਂ ਨੀਤੀਆਂ ਅਤੇ ਪ੍ਰਧਾਨ ਮੰਤਰੀ ਦੇ ਸਿਆਸੀ ਸਟੈਂਡ ’ਤੇ ਵੀ ਵੱਖ-ਵੱਖ ਹੋ ਸਕਦੇ ਹਨ। ਪਰ ਨਾਗਰਿਕਾਂ ਨੂੰ ਮਨੋਬਲ ਵਧਾਉਣ ਵਾਲੇ ਸੰਦੇਸ਼, ਖਾਸ ਕਰਕੇ ਮਹਾਮਾਰੀ ਦੀ ਸਥਿਤੀ ਦੇ ਨਾਲ ਪ੍ਰਧਾਨ ਮੰਤਰੀ ਦੀ ਤਸਵੀਰ ਦੇ ਨਾਲ ਟੀਕਾਕਰਨ ਸਰਟੀਫਿਕੇਟ ਲੈ ਕੇ ਜਾਣ ਵਿੱਚ ਸ਼ਰਮਿੰਦਾ ਹੋਣ ਦੀ ਜ਼ਰੂਰਤ ਨਹੀਂ ਹੈ।

Comment here