ਇਸਲਾਮਾਬਾਦ- ਡੈਮੋਕ੍ਰੇਟਿਕ ਮੂਵਮੈਂਟ (ਪੀਡੀਐਮ) ਦੇ ਮੁਖੀ ਮੌਲਾਨਾ ਫਜ਼ਲੁਰ ਰਹਿਮਾਨ ਨੇ ਪਾਕਿਸਤਾਨ ਵਿੱਚ ਵਧਦੀ ਮਹਿੰਗਾਈ ਅਤੇ ਦੇਸ਼ ਦੀ ਢਹਿ ਢੇਰੀ ਹੋ ਰਹੀ ਵਿਵਸਥਾ ਲਈ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਇੱਕ ਵਾਰ ਫਿਰ ਤਾੜਨਾ ਕੀਤੀ ਹੈ। ਮੌਲਾਨਾ ਫਜ਼ਲੁਰ ਰਹਿਮਾਨ ਨੇ ਇਮਰਾਨ ਖਾਨ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਚੋਣਾਂ ‘ਚ ਦੁਬਾਰਾ ਧਾਂਦਲੀ ਹੋਈ ਤਾਂ ਸਰਕਾਰ ਖਿਲਾਫ ਬਗਾਵਤ ਹੋ ਸਕਦੀ ਹੈ। ਡਾਨ ਦੀ ਰਿਪੋਰਟ ਮੁਤਾਬਕ ਪੀਡੀਐਮ ਮੁਖੀ ਨੇ ਇੱਕ ਜਨਤਕ ਮੀਟਿੰਗ ਵਿੱਚ ਕਿਹਾ ਕਿ 25 ਜੁਲਾਈ 2018 ਦੇਸ਼ ਦੀ ਸੰਸਦ ਦੇ ਇਤਿਹਾਸ ਵਿੱਚ ਇੱਕ ਕਾਲਾ ਦਿਨ ਹੈ, ਇਸ ਦਿਨ ਵੋਟਾਂ ਵਿੱਚ ਧਾਂਦਲੀ ਹੋਈ ਸੀ। ਇਮਰਾਨ ਦਾ ਨਾਂ ਲਏ ਬਿਨਾਂ ਉਨ੍ਹਾਂ ਕਿਹਾ ਕਿ ਮੌਜੂਦਾ ਹਾਕਮਾਂ ਨੇ ਦੇਸ਼ ਨੂੰ ਦੀਵਾਲੀਆ ਕਰ ਦਿੱਤਾ ਹੈ। ਮਜ਼ਬੂਤ ਦੇਸ਼ ਲਈ ਮਜ਼ਬੂਤ ਆਰਥਿਕਤਾ ਜ਼ਰੂਰੀ ਹੈ, ਯੂਐਸਐਸਆਰ ਵੀ ਮਾੜੀ ਆਰਥਿਕਤਾ ਕਾਰਨ ਟੁੱਟ ਗਿਆ। ਉਨ੍ਹਾਂ ਕਿਹਾ ਕਿ ਜਦੋਂ ਪਾਕਿਸਤਾਨ ਦੀ ਆਰਥਿਕਤਾ ਮਜ਼ਬੂਤ ਸੀ ਤਾਂ ਭਾਰਤੀ ਪ੍ਰਧਾਨ ਮੰਤਰੀ ਬੱਸ ਰਾਹੀਂ ਪਾਕਿਸਤਾਨ ਆਏ ਸਨ। ਹੁਣ ਮੌਜੂਦਾ ਭਾਜਪਾ ਸਰਕਾਰ ਕਮਜ਼ੋਰ ਆਰਥਿਕਤਾ ਕਾਰਨ ਪਾਕਿਸਤਾਨ ਨਾਲ ਗੱਲ ਕਰਨ ਨੂੰ ਵੀ ਤਿਆਰ ਨਹੀਂ ਹੈ।
Comment here