ਪੁਡੂਚੇਰੀ-ਆਜ਼ਾਦੀ ਘੁਲਾਟੀਏ ਅਤੇ ਮਹਾਨ ਦਾਰਸ਼ਨਿਕ ਸ਼੍ਰੀ ਅਰਵਿੰਦ ਦੀ 150ਵੀਂ ਜਯੰਤੀ ’ਤੇ ਸ਼ਰਧਾਂਜਲੀ ਭੇਟ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਇਸ ਸ਼ਖਸੀਅਤ ਤੋਂ ਪ੍ਰੇਰਨਾ ਲੈ ਕੇ ਖੁਦ ਨੂੰ ਤਿਆਰ ਕਰਨਾ ਹੈ ਅਤੇ ਸਾਰਿਆਂ ਦੇ ਯਤਨਾਂ ਨਾਲ ਇਕ ਵਿਕਸਤ ਭਾਰਤ ਦਾ ਨਿਰਮਾਣ ਕਰਨਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਵੀਡੀਓ ਕਾਨਫਰੰਸ ਰਾਹੀਂ ਸ਼੍ਰੀ ਅਰਵਿੰਦ ਦੇ ਜਯੰਤੀ ਸਮਾਰੋਹ ਨੂੰ ਸੰਬੋਧਨ ਕੀਤਾ।
ਉਨ੍ਹਾਂ ਇਸ ਮੌਕੇ ਇਕ ਵਿਸ਼ੇਸ਼ ਸਿੱਕਾ ਅਤੇ ਡਾਕ ਟਿਕਟ ਵੀ ਜਾਰੀ ਕੀਤੀ। ਉਨ੍ਹਾਂ ਕਿਹਾ ਕਿ ਇਸ ਮਹਾਨ ਦਾਰਸ਼ਨਿਕ ਦਾ ਜੀਵਨ ‘ਏਕ ਭਾਰਤ, ਸ੍ਰੇਸ਼ਠ ਭਾਰਤ’ ਦੇ ਸੰਕਲਪ ਦਾ ਪ੍ਰਤੀਕ ਹੈ ਅਤੇ ਉਨ੍ਹਾਂ ਦੇ ਆਦਰਸ਼ਾਂ ਨੇ ਪੀੜ੍ਹੀਆਂ ਨੂੰ ਪ੍ਰੇਰਿਤ ਕੀਤਾ ਹੈ। ਮੋਦੀ ਨੇ ਆਪਣੇ ਸੰਬੋਧਨ ਦੌਰਾਨ ਕਿਹਾ, ‘‘ਭਾਰਤ ਉਹ ਅਮਰ ਬੀਜ ਹੈ, ਜੋ ਪ੍ਰਤੀਕੂਲ ਤੋਂ ਪ੍ਰਤੀਕੂਲ ਹਾਲਾਤਾਂ ’ਚ ਥੋੜਾ ਦਬ ਜਾ ਸਕਦਾ ਹੈ, ਥੋੜਾ ਮੁਰਝਾ ਸਕਦਾ ਹੈ ਪਰ ਉਹ ਮਰ ਨਹੀਂ ਸਕਦਾ, ਉਹ ਅਜ਼ਰ ਹੈ, ਅਮਰ ਹੈ, ਕਿਉਂਕਿ ਭਾਰਤ ਮਨੁੱਖੀ ਸੱਭਿਅਤਾ ਦਾ ਸਭ ਤੋਂ ਆਧੁਨਿਕ ਵਿਚਾਰ ਹੈ। ਮਨੁੱਖਤਾ ਦਾ ਸਭ ਤੋਂ ਕੁਦਰਤੀ ਸੁਰ ਹੈ।’’
ਪੀਐੱਮ ਮੋਦੀ ਨੇ ਅਰਵਿੰਦ ਜਯੰਤੀ ’ਤੇ ਸਿੱਕਾ ਤੇ ਡਾਕ ਟਿਕਟ ਕੀਤੀ ਜਾਰੀ

Comment here