ਸਿਆਸਤਖਬਰਾਂਦੁਨੀਆ

ਪੀਐੱਮ ਮੋਦੀ ਨੂੰ ਭੂਟਾਨ ਨੇ ‘ਸਰਬਉਚ ਨਾਗਰਿਕ’ ਸਨਮਾਨ ਨਾਲ ਨਿਵਾਜਿਆ

ਨਵੀਂ ਦਿੱਲੀ-ਭੂਟਾਨ ਦੇ ਪ੍ਰਧਾਨ ਮੰਤਰੀ ਦਫ਼ਤਰ ਨੇ ਆਪਣੇ ਫੇਸਬੁੱਕ ਅਕਾਊਂਟ ’ਤੇ ਜਾਣਕਾਰੀ ਦਿੱਤੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਪਣੇ ਸਰਵਉੱਚ ਨਾਗਰਿਕ ਸਨਮਾਨ ਨਾਲ ਸਨਮਾਨਿਤ ਕੀਤਾ ਹੈ। ਭੂਟਾਨ ਦੇ ਇਸ ਸਰਵਉੱਚ ਨਾਗਰਿਕ ਸਨਮਾਨ ਦਾ ਨਾਂ ਨਾਗਦੇਗ ਪੇਲ ਗੀ ਖੋਰਲੋ ਹੈ। ਭੂਟਾਨ ਦੇ ਪ੍ਰਧਾਨ ਮੰਤਰੀ ਲੋਟੇ ਸ਼ੇਰਿੰਗ ਨੇ ਵੀ ਪੀਐਮ ਮੋਦੀ ਨਾਲ ਬਿਨਾਂ ਸ਼ਰਤ ਦੋਸਤੀ ਦਾ ਜ਼ਿਕਰ ਕੀਤਾ ਹੈ। ਇਸ ਦੇ ਨਾਲ ਹੀ ਕੋਵਿਡ-19 ਮਹਾਂਮਾਰੀ ਅਤੇ ਪਿਛਲੇ ਸਾਲਾਂ ਵਿੱਚ ਔਖੇ ਸਮੇਂ ਦੌਰਾਨ ਭੂਟਾਨ ਨੂੰ ਭਾਰਤ ਵੱਲੋਂ ਦਿੱਤੇ ਜਾ ਰਹੇ ਸਹਿਯੋਗ ਬਾਰੇ ਵੀ ਕਿਹਾ ਗਿਆ ਹੈ।
ਫੇਸਬੁੱਕ ’ਤੇ ਆਪਣੀ ਅਧਿਕਾਰਤ ਪੋਸਟ ’ਚ ਭੂਟਾਨ ਦੇ ਪ੍ਰਧਾਨ ਮੰਤਰੀ ਦਫਤਰ ਨੇ ਭੂਟਾਨ ਦੇ ਰਾਜਾ ਦੀ ਤਰਫੋਂ ਕਿਹਾ, ‘‘ਭੂਟਾਨ ਦੇ ਲੋਕਾਂ ਵੱਲੋਂ ਵਧਾਈਆਂ। ਤੁਹਾਨੂੰ ਇੱਕ ਮਹਾਨ ਅਤੇ ਅਧਿਆਤਮਿਕ ਵਿਅਕਤੀ ਵਜੋਂ ਦੇਖਿਆ। ਮੈਂ ਨਿੱਜੀ ਤੌਰ ’ਤੇ ਸਨਮਾਨ ਦਾ ਜਸ਼ਨ ਮਨਾਉਣ ਲਈ ਉਤਸੁਕ ਹਾਂ। ਭੂਟਾਨ ਵਾਲੇ ਪਾਸੇ, ਪੀਐਮ ਮੋਦੀ ਨੂੰ ਇਹ ਸਨਮਾਨ ਦੋਸਤੀ ਅਤੇ ਸਹਿਯੋਗ ਲਈ ਦਿੱਤਾ ਗਿਆ ਹੈ।
ਭੂਟਾਨ ਦੇ ਰਾਜਾ ਨੇ ਵੀ ਪੀਐਮ ਮੋਦੀ ਨੂੰ ਦੇਸ਼ ਆਉਣ ਦਾ ਸੱਦਾ ਦਿੱਤਾ ਹੈ। ਇਸ ਤੋਂ ਪਹਿਲਾਂ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਈ ਦੇਸ਼ਾਂ ਵੱਲੋਂ ਸਨਮਾਨਿਤ ਕੀਤਾ ਜਾ ਚੁੱਕਾ ਹੈ। ਇਨ੍ਹਾਂ ਵਿੱਚ ਸੰਯੁਕਤ ਅਰਬ ਅਮੀਰਾਤ, ਮਾਲਦੀਵ ਅਤੇ ਰੂਸ ਵਰਗੇ ਦੇਸ਼ ਸ਼ਾਮਲ ਹਨ।

Comment here