ਦਿੱਲੀ- ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ’ਚ ਚੋਣ ਮੋਰਚਾ ਸੰਭਾਲਣਗੇ। ਮੋਦੀ ਨੇ ਅਜੇ ਤੱਕ ਪੰਜਾਬ ਚੋਣਾਂ ਲਈ ਪ੍ਰਚਾਰ ਨਹੀਂ ਕੀਤਾ ਸੀ। ਪਰ ਉਹ ਕੱਲ੍ਹ ਤੋਂ ਪੰਜਾਬ ਵਿਚ ਵਰਚੂਅਲ ਚੋਣ ਰੈਲੀਆਂ ਨੂੰ ਸੰਬੋਧਨ ਕਰਨਗੇ। ਪ੍ਰਧਾਨ ਮੰਤਰੀ ਦੋ ਰੈਲੀਆਂ ਨੂੰ ਸੰਬੋਧਨ ਕਰਨਗੇ। ਪੰਜਾਬ ਦੀ ਭਾਜਪਾ ਲੀਡਰਸ਼ਿਪ ਵੱਲੋਂ ਇਸ ਦੀ ਮੰਗ ਕੀਤੇ ਜਾ ਤੋਂ ਬਾਅਦ ਇਸਦਾ ਕਦਮ ਚੁੱਕਿਆ ਗਿਆ। ਹੁਣ ਪ੍ਰਧਾਨ ਮੰਤਰੀ ਭਾਜਪਾ ਲਈ ਪ੍ਰਚਾਰ ਕਰਨਗੇ। ਇਸ ਦੀ ਸ਼ੁਰੂਆਤ ਕੱਲ੍ਹ ਤੋਂ ਹੋ ਰਹੀ ਹੈ। ਦੱਸ ਦਈਏ ਕਿ ਸੁਰੱਖਿਆ ਕਾਰਨ ਕਰਕੇ ਫਿਰੋਜ਼ਪੁਰ ਰੈਲੀ ਰੱਦ ਹੋਣ ਪਿੱਛੋਂ ਚਰਚਾ ਸੀ ਮੋਦੀ ਪੰਜਾਬ ਚੋਣਾਂ ਤੋਂ ਦੂਰ ਹੀ ਰਹਿਣਗੇ। ਪਰ ਹੁਣ ਮੋਦੀ ਨੇ ਪੰਜਾਬ ਵਿਚ ਚੋਣ ਪ੍ਰਚਾਰ ਲਈ ਮੋਰਚਾ ਸੰਭਾਲ ਲਿਆ ਹੈ। ਪਹਿਲਾਂ ਉਹ ਲੁਧਿਆਣਾ ਤੇ ਫਤਿਹਗੜ ਸਾਹਿਬ ਹਲਕਿਆਂ ਦੇ ਵੋਟਰਾਂ ਨੂੰ ਸੰਬੋਧਨ ਕਰਨਗੇ, ਅਗਲੇ ਦਿਨ ਜਲੰਧਰ ਕਪੂਰਥਲਾ ਤੇ ਹੋਰ ਹਲਕਿਆਂ ਦੇ ਮੁਖਾਤਬ ਹੋਣਗੇ।
Comment here