ਅਪਰਾਧਸਿਆਸਤਖਬਰਾਂ

ਪੀਐੱਮ ਦੀ ਸੁਰੱਖਿਆ ਚ ਕੁਤਾਹੀ : ਕਾਂਗਰਸ ਦੀ ਘਿਨੌਣੀ ਸਿਆਸਤ-ਰਾਜਨਾਥ

ਉੱਤਰਕਾਸ਼ੀ-ਪੰਜਾਬ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ’ਚ ਹੋਈ ਚੂਕ ਬਾਰੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਾਂਗਰਸ ਨੂੰ ਲੰਬੇ ਹੱਥੀਂ ਲਿਆ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦੇਸ਼ ਦਾ ਹੁੰਦਾ ਹੈ, ਕਿਸੇ ਪਾਰਟੀ ਵਿਸ਼ੇਸ਼ ਦਾ ਨਹੀਂ। ਉਨ੍ਹਾਂ ਸਵਾਲ ਕੀਤਾ ਕਿ ਕੀ ਇਸ ਦੀ ਕਲਪਨਾ ਕੀਤੀ ਜਾ ਸਕਦੀ ਹੈ ਕਿ ਪ੍ਰਧਾਨ ਮੰਤਰੀ ਕਿਤੇ ਜਾਣ ਤੇ ਉਨ੍ਹਾਂ ਦੀ ਸੁਰੱਖਿਆ ’ਚ ਚੂਕ ਹੋ ਜਾਵੇ। ਪੰਜਾਬ ’ਚ ਅਜਿਹਾ ਹੋਇਆ ਹੈ ਤੇ ਇਸ ਲਈ ਜਨਤਾ ਕਾਂਗਰਸ ਨੂੰ ਮਾਫ਼ ਨਹੀਂ ਕਰੇਗੀ। ਦੇਸ਼ ਦੀ ਸੁਰੱਖਿਆ ਬਾਰੇ ਉਨ੍ਹਾਂ ਕਿਹਾ ਕਿ ਭਾਰਤ ਹੁਣ ਕਮਜ਼ੋਰ ਨਹੀਂ ਹੈ। ਅਸੀਂ ਦੁਸ਼ਮਣ ਨੂੰ ਇਸ ਪਾਰ ਵੀ ਤੇ ਉਸ ਪਾਰ ਵੀ ਮਾਰ ਸਕਦੇ ਹਾਂ।ਉੱਤਰਕਾਸ਼ੀ ’ਚ ਵਿਜੇ ਸੰਕਲਪ ਯਾਤਰਾ ਦੀ ਸਮਾਪਤੀ ਮੌਕੇ ਰੈਲੀ ਨੂੰ ਸੰਬੋਧਨ ਕਰਦੇ ਹੋਏ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਮੈਂ ਵੀ ਮੁੱਖ ਮੰਤਰੀ ਰਿਹਾ, ਪਰ ਅਜਿਹੀ ਘਿਣਾਉਣੀ ਸਿਆਸਤ ਕਦੀ ਨਹੀਂ ਕੀਤੀ।
ਸਾਬਕਾ ਮੁੱਖ ਮੰਤਰੀ ਤੇ ਕਾਂਗਰਸ ਦੇ ਰਾਸ਼ਟਰੀ ਜਨਰਲ ਸਕੱਤਰ ਹਰੀਸ਼ ਰਾਵਤ ’ਤੇ ਨਿਸ਼ਾਨਾ ਲਗਾਉਂਦੇ ਹੋਏ ਉਨ੍ਹਾਂ ਕਿਹਾ ਕਿ ਕਾਂਗਰਸ ਦੇ ਨੇਤਾ ਕਹਿੰਦੇ ਹਨ ਕਿ ਕੇਦਾਰਨਾਥ ’ਚ ਗੁਫ਼ਾ ਉਨ੍ਹਾਂ ਦੀ ਸਰਕਾਰ ਨੇ ਬਣਵਾਈ ਹੈ। ਉਸੇ ਗੁਫ਼ਾ ’ਚ ਪ੍ਰਧਾਨ ਮੰਤਰੀ ਨੇ ਸਾਧਨਾ ਕੀਤੀ। ਉਨ੍ਹਾਂ ਨੇ ਜਨਤਾ ਨੂੰ ਸਵਾਲ ਕੀਤਾ ਕਿ ਜੇਕਰ ਕੇਦਾਰਨਾਥ ’ਚ ਗੁਫ਼ਾ ਕਾਂਗਰਸ ਸਰਕਾਰ ਨੇ ਬਣਾਈ ਹੈ ਤਾਂ ਸਾਧਨਾ ਲਈ ਇਸ ਦਲ ਦੇ ਨੇਤਾਵਾਂ ਨੇ ਗੁਫ਼ਾ ’ਚ ਬੈਠਣ ਦੀ ਹਿੰਸਤ ਕਿਉਂ ਨਹੀਂ ਕੀਤੀ। ਕਿਹਾ ਕਿ ਪ੍ਰਧਾਨ ਮੰਤਰੀ ’ਤੇ ਦੋਸ਼ ਲਗਾਉਣ ਤੋਂ ਬਚਣਾ ਚਾਹੀਦਾ ਹੈ। ਚੀਨ ਤੇ ਪਾਕਿਸਤਾਨ ਦਾ ਨਾਂ ਲਏ ਬਗ਼ੈਰ ਉਨ੍ਹਾਂ ਕਿ ਹਾ ਕਿ ਭਾਰਤ ਆਪਣੇ ਗੁਆਂਢੀਆਂ ਨਾਲ ਚੰਗੇ ਰਿਸ਼ਤੇ ਚਾਹੁੰਦਾ ਹੈ। ਜ਼ਿੰਦਗੀ ’ਚ ਦੋਸਤ ਬਦਲ ਸਕਦੇ ਹਨ, ਪਰ ਗੁਆਂਢੀ ਨਹੀਂ। ਉਨ੍ਹਾਂ ਕਿਹਾ ਕਿ ਇਕ ਗੁਆਂਢੀ ਨਾਲ ਚੰਗੇ ਰਿਸ਼ਤੇ ਬਣਾਉਣ ਲਈ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪੇਈ ਉੱਥੇ ਗਏ ਸਨ, ਪਰ ਉਹ ਬਾਜ਼ ਨਹੀਂ ਆ ਰਿ ਹਾ, ਪਰ ਇਕ ਦਿਨ ਉਸ ਨੂੰ ਬਾਜ਼ ਆਉਣਾ ਪਵੇਗਾ। ਉੱਤਰਾਖੰਡ ਨੂੰ ਵੀਰਾਂ ਦੀ ਧਰਤੀ ਦੱਸਦੇ ਹੋਏ ਰਾਜਨਾਥ ਸਿੰਘ ਨੇ ਕਿਹਾ ਕਿ ਇੱਥੋਂ ਦੇ ਵੀਰ ਹਰ ਕਦਮ ’ਤੇ ਸਰਹੱਦ ’ਤੇ ਸੁਰੱਖਿਆ ਲਈ ਤਤਪਰ ਹਨ।
ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਕਿਹਾ ਕਿ ਆਉਣ ਵਾਲਾ ਦਹਾਕਾ ਉੱਤਰਾਖੰਡ ਦਾ ਹੋਵੇਗਾ। ਸਰਕਾਰ ਨੇ ਤੈਅ ਕੀਤਾ ਹੈ ਕਿ 2025 ’ਚ ਜਦੋਂ ਸੂਬਾ ਆਪਣੇ ਗਠਨ ਦੀ ਰਜਤ ਜੈਅੰਤੀ ਮਨਾ ਰਿਆ ਹੋਵੇਗਾ ਉਦੋਂ ਇਹ ਸੂਬਾ ਦੇਸ਼ ਦਾ ਨੰਬਰ ਇਕ ਸੂਬਾ ਹੋਵੇਗਾ। ਇਸ ਲਈ ਸਾਰੇ ਤਜਰਬੇਕਾਰ ਵਿਅਕਤੀਆਂ ਦੇ ਵਿਚਾਰ ਲੈ ਕੇ ਰੋਡ ਮੈਪ ਤਿਆਰ ਕੀਤਾ ਜਾ ਰਿਹਾ ਹੈ।
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਕਾਂਗਰਸ ਦੋਸ਼ ਲਗਾ ਰਹੀ ਹੈ ਕਿ ਪੰਜ ਸਾਲਾਂ ’ਚ ਤਿੰਨ ਮੁੱਖ ਮੰਤਰੀ ਬਦਲੇ ਹਨ, ਉਨ੍ਹਾਂ ਕਿਹਾ ਕਿ ਮੈਂ ਕਾਂਗਰਸ ਦੇ ਮਿੱਤਰਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਇਹ ਸਾਡੀ ਪਾਰਟੀ ਦਾ ਮਸਲਾ ਹੈ, ਅਸੀਂ ਦਸ ਮੁੱਖ ਮੰਤਰੀ ਬਦਲੀਏ। 2017 ’ਚ ਕਿਸੇ ਚਿਹਰੇ ’ਤੇ ਚੋਣ ਨਹੀਂ ਲੜੀ ਗਈ। ਭਾਜਪਾ ਨੇ ਚੋਣ ਲੜੀ ਸੀ। ਜੇਕਰ ਕਿਸੇ ਮੁੱਖ ਮੰਤਰੀ ਦਾ ਚਿਹਰਾ ਲੈ ਕੇ ਚੋਣ ਲੜਦੇ ਤਾਂ ਪੰਜ ਸਾਲ ਤੱਕ ਸਿਰਫ਼ ਇਕ ਹੀ ਮੁੱਖ ਮੰਤਰੀ ਰਹਿੰਦਾ। ਸੂਬੇ ’ਚ ਭਾਜਪਾ ਦੇ ਤਿੰਨਾਂ ਮੁੱਖ ਮੰਤਰੀਆਂ ਨੇ ਬਿਹਤਰ ਕੰਮ ਕੀਤਾ ਹੈ।

Comment here