ਅਪਰਾਧਸਿਆਸਤਖਬਰਾਂਚਲੰਤ ਮਾਮਲੇ

ਪੀਐੱਮ ਤੋਂ ਬਾਅਦ ਰਾਹੁਲ ਗਾਂਧੀ ਦੀ ਸੁਰੱਖਿਆ ਚ ਕੁਤਾਹੀ

ਪੰਜਾਬ ‘ਚ ਸੁਰੱਖਿਆ ਪ੍ਰਬੰਧਾਂ ’ਤੇ ਖੜ੍ਹੇ ਹੋਏ ਸਵਾਲ

ਲੁਧਿਆਣਾ : ਕਾਂਗਰਸ ਪਾਰਟੀ ਦੀ ਕੱਲ੍ਹ ਹੋਈ ਲੁਧਿਆਣਾ ਰੈਲੀ ਦੌਰਾਨ ਰਾਹੁਲ ਦਾ 1984 ਸਿੱਖ ਦੰਗਾ ਪੀੜਤਾਂ ਨੇ ਕਾਲੇ ਝੰਡੇ ਲੈ ਕੇ ਤਿੱਖਾ ਰੋਸ ਮੁਜ਼ਾਹਰਾ ਕੀਤਾ। ਵੱਡੀ ਗਿਣਤੀ ਵਿਚ ਦੰਗਾ ਪੀੜਤ ਔਰਤਾਂ ਤੇ ਪੁਰਸ਼ ਇਕਜੁੱਟ ਹੋਏ ਤੇ ਤਿੱਖੇ ਨਾਅਰੇ ਲਾਉਣ ਲੱਗੇ ਹਲਵਾਰਾ ਤੋਂ ਲੁਧਿਆਣਾ ਸਥਿਤ ਹਯਾਤ ਰਿਜੈਂਸੀ ਜਾਣ ਦੌਰਾਨ ਜਦੋਂ ਉਨ੍ਹਾਂ ਦੀ ਕਾਰ ਰਿਜ਼ੋਰਟ ਦੇ ਕੋਲ ਪੁੱਜੀ ਤਾਂ ਉਹ ਸ਼ੀਸ਼ਾ ਖੋਲ੍ਹ ਕੇ ਸਵਾਗਤ ਕਬੂਲ ਕਰ ਰਹੇ ਸਨ। ਇਕ ਨੌਜਵਾਨ ਨੇ ਉਨ੍ਹਾਂ ਦੀ ਕਾਰ ਵੱਲ ਝੰਡਾ ਸੁੱਟਿਆ ਜੋ ਉਨ੍ਹਾਂ ਦੇ ਮੂੰਹ ’ਤੇ ਲੱਗਾ ਪਰ ਸੱਟ ਲੱਗਣ ਤੋਂ ਬਚਾਅ ਰਿਹਾ। ਉਸ ਮਗਰੋਂ ਰਾਹੁਲ ਨੇ ਸ਼ੀਸ਼ਾ ਬੰਦ ਕਰ ਲਿਆ। ਇਸ ਘਟਨਾ ਦੇ ਮਗਰੋਂ ਇਕ ਵਾਰ ਫਿਰ ਪੰਜਾਬ ਵਿਚ ਸੁਰੱਖਿਆ ਪ੍ਰਬੰਧਾਂ ’ਤੇ ਸਵਾਲ ਖੜ੍ਹੇ ਹੋ ਗਏ ਹਨ। ਉਸ ਸਮੇਂ ਸੀਨੀਅਰ ਕਾਂਗਰਸੀ ਆਗੂ ਸੁਨੀਲ ਜਾਖੜ ਕਾਰ ਚਲਾ ਰਹੇ ਸਨ ਜਦਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਵਿਧਾਇਕ ਨਵਜੋਤ ਸਿੱਧੂ ਪਿੱਛੇ ਬੈਠੇ ਸਨ। ਇਸ ਮਗਰੋਂ ਸੁਰੱਖਿਆ ਵਿਚ ਤਾਇਨਾਤ ਸਾਰੇ ਅਫਸਰਾਂ ਤੇ ਸਵਾਲ ਖੜ੍ਹੇ ਹੋ ਰਹੇ ਹਨ। ਦੱਸਿਆ ਜਾਂਦਾ ਹੈ ਕਿ ਝੰਡਾ ਸੁੱਟਣ ਵਾਲਾ ਨੌਜਵਾਨ ਨੈਸ਼ਨਲ ਸਟੂਡੈਂਟਸ ਯੂਨੀਅਨ ਆਫ ਇੰਡੀਆ (ਐੱਨਐੱਸਯੂਆਈ) ਦਾ ਕਾਰਕੁਨ ਸੀ ਤੇ ਉਸ ਨੇ ਜੋਸ਼ ਵਿਚ ਆ ਕੇ ਰਾਹੁਲ ਵੱਲ ਝੰਡਾ ਸੁੱਟਿਆ ਹੈ। ਦੁਗਰੀ ਇਲਾਕੇ ਵਿਚ ਰੋਸ ਮੁਜ਼ਾਹਰੇ ਬਾਰੇ ਪੁਲਿਸ ਨੂੰ ਸੂਚਨਾ ਮਿਲ ਗਈ ਸੀ। ਇਸ ਮੌਕੇ ਮੁਜ਼ਾਹਰਾਕਾਰੀ ਜਸਵਿੰਦਰ ਸਿੰਘ, ਮਨਪ੍ਰੀਤ ਕੌਰ ਨੇ ਕਿਹਾ ਕਿ ਕਾਂਗਰਸ ਸਿੱਖ ਵਿਰੋਧੀ ਕਤਲੇਆਮ ਦੇ ਦੋਸ਼ੀ ਹਨ ਤੇ ਖ਼ਾਸਕਰ ਰਾਜੀਵ ਗਾਂਧੀ ਤੇ ਅਜੈ ਮਾਕਨ ਦੇ ਪਿਤਾ ਲਲਿਤ ਮਾਕਨ ਮੁਲਜ਼ਮ ਹਨ। ਉਨ੍ਹਾਂ ਕਿਹਾ ਕਿ ਵੱਡੇ ਕਾਂਗਰਸੀਆਂ ਨੇ ਦੰਗੇ ਕਰਵਾਏ ਸਨ।

Comment here