ਸਿਆਸਤਖਬਰਾਂਦੁਨੀਆ

ਪੀਐਮ ਮੋਦੀ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਦਿੱਤੀ ਸ਼ਰਧਾਂਜਲੀ

ਸਿਡਨੀ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੁਡੋਸ ਬੈਂਕ ਅਰੇਨਾ ਪਹੁੰਚੇ, ਜਿੱਥੇ ਉਹਨਾਂ ਨੇ ਵਿਦੇਸ਼ੀ ਭਾਰਤੀਆਂ ਦੇ ਇਕ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੂੰ ਸਿਜਦਾ ਕੀਤਾ। ਪੀ.ਐੱਮ. ਮੋਦੀ ਨੇ ਕਿਹਾ ਕਿ ਅੱਜ ਸ਼ਹੀਦਾਂ ਦੇ ਸਰਤਾਜ ਪੰਜਵੇਂ ਸਿੱਖ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਹੈ। ਸਾਨੂੰ ਗੁਰੂ ਜੀ ਦੇ ਜੀਵਨ ਤੋਂ ਸਾਰਿਆਂ ਦੀ ਸੇਵਾ ਕਰਨ ਦੀ ਸਿੱਖਿਆ ਮਿਲਦੀ ਹੈ। ਗੁਰੂ ਜੀ ਨੇ ਦਸੰਵਧ ਪ੍ਰਣਾਲੀ ਦੀ ਸ਼ੁਰੂਆਤ ਕੀਤੀ ਸੀ। ਇਸੇ ਪ੍ਰੇਰਣਾ ਨਾਲ ਕੋਰੋਨਾ ਦੌਰਾਨ ਬਹੁਤ ਸਾਰੇ ਗੁਰਦੁਆਰਾ ਸਾਹਿਬ ਦੇ ਲੰਗਰ ਨੇ ਇੱਥੇ ਲੋਕਾਂ ਦੀ ਸੇਵਾ ਕੀਤੀ। ਇਸ ਦੇ ਨਾਲ ਹੀ ਬਹੁਤ ਸਾਰੇ ਮੰਦਰਾਂ ਦੀ ਰਸੋਈ ਪੀੜਤਾਂ ਦੀ ਮਦਦ ਲਈ ਖੁੱਲ੍ਹ ਗਈ। ਆਸਟ੍ਰੇਲੀਆ ਵਿਚ ਰਹਿ ਕੇ ਪੜਾਈ ਕਰ ਰਹੇ ਵਿਦਿਆਰਥੀਆਂ ਨੇ ਵੱਡੀ ਗਿਣਤੀ ਵਿਚ ਲੋਕਾਂ ਦੀ ਮਦਦ ਕੀਤੀ। ਸਮਾਜਿਕ ਸੰਗਠਨਾਂ ਨੇ ਵੀ ਲੋਕਾਂ ਦੀ ਮਦਦ ਕੀਤੀ। ਮੋਦੀ ਨੇ ਕਿਹਾ ਕਿ ਭਾਰਤੀ ਕਿਤੇ ਵੀ ਰਹਿਣ ਉਹਨਾਂ ਵਿਚ ਇਕ ਮਨੁੱਖੀ ਭਾਵ ਸ਼ਾਮਲ ਰਹਿੰਦਾ ਹੈ।

Comment here