ਅਪਰਾਧਸਿਆਸਤਖਬਰਾਂ

ਪੀਐਮ ਮੋਦੀ ਨੂੰ ਕਿਸੇ ਨੇ ਬੰਧਕ ਨਹੀਂ ਬਣਾਇਆ-ਟਿਕੈਤ

ਨਵੀਂ ਦਿੱਲੀ-ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਰਾਕੇਸ਼ ਟਿਕੈਤ ਨੇ ਪ੍ਰਧਾਨ ਮੰਤਰੀ ਦੀ ਪੰਜਾਬ ਫੇਰੀ ਦੌਰਾਨ ਸੁਰੱਖਿਆ ਵਿੱਚ ਕੁਤਾਹੀ ਦੇ ਮਾਮਲੇ ਵਿੱਚ ਕਿਹਾ ਹੈ ਕਿ ਇਹ ਕੇਂਦਰ ਤੇ ਸੂਬਾ ਸਰਕਾਰ ਦੀ ਮਿਲੀਭੁਗਤ ਹੈ। ਉਨ੍ਹਾਂ ਕਿਹਾ ਮੀਡੀਆ ਵਿੱਚ ਇਹ ਗੱਲ ਚੱਲ ਰਹੀ ਹੈ ਕਿ ਪੀਐਮ ਮੋਦੀ ਦੀ ਜਾਨ ਬਚ ਗਈ ਹੈ। ਪ੍ਰਧਾਨ ਮੰਤਰੀ ਜਾਨ ਬਚਾ ਕੇ ਉਥੋਂ ਨਿਕਲੇ, ਜਦਕਿ ਅਜਿਹਾ ਕੁਝ ਵੀ ਨਹੀਂ ਸੀ। ਪੀਐਮ ਮੋਦੀ ਦੇਸ਼ ਦੇ ਪ੍ਰਧਾਨ ਮੰਤਰੀ ਹਨ, ਭਾਜਪਾ ਦੇ ਪ੍ਰਧਾਨ ਮੰਤਰੀ ਨਹੀਂ। ਪੀਐਮ ਮੋਦੀ ਨੂੰ ਕਿਸੇ ਨੇ ਬੰਧਕ ਨਹੀਂ ਬਣਾਇਆ।ਪੰਜਾਬ ਸਰਕਾਰ ਨੂੰ ਕਿਸਾਨਾਂ ਨਾਲ ਗੱਲਬਾਤ ਕਰਕੇ ਹਟਾਉਣਾ ਚਾਹੀਦਾ ਸੀ। ਦੋਵੇਂ ਪਾਰਟੀਆਂ ਸਿਰਫ਼ ਵੋਟਾਂ ਚਾਹੁੰਦੀਆਂ ਹਨ। ਟਿਕੈਤ ਨੇ ਕਾਂਗਰਸ ਨੇਤਾਵਾਂ ਦਾ ਹਵਾਲਾ ਦਿੰਦੇ ਹੋਏ ਇਹ ਵੀ ਕਿਹਾ ਕਿ ਪੀਐਮ ਮੋਦੀ ਦੇ ਪ੍ਰੋਗਰਾਮ ਵਿੱਚ ਭੀੜ ਨਹੀਂ ਸੀ ਤੇ ਕੁਰਸੀਆਂ ਖਾਲੀ ਸਨ, ਜਿਸ ਕਾਰਨ ਪੀਐਮ ਮੋਦੀ ਵਾਪਸ ਪਰਤ ਗਏ।
ਉਨ੍ਹਾਂ ਕਿਹਾ ਕਿ 120 ਕਿਲੋਮੀਟਰ ਦਾ ਰਸਤਾ ਪ੍ਰਧਾਨ ਮੰਤਰੀ ਨੂੰ ਨਹੀਂ ਤੈਅ ਕਰਨਾ ਚਾਹੀਦਾ। ਰਾਕੇਸ਼ ਟਿਕੈਤ ਨੇ ਕਿਹਾ ਕਿ ਕਾਂਗਰਸ ਸਰਕਾਰ ਦਾ ਕਹਿਣਾ ਹੈ ਕਿ ਉੱਥੇ ਭੀੜ ਘੱਟ ਸੀ। ਇਸ ਲਈ ਸੜਕ ਦਾ ਰਸਤਾ ਫੜਿਆ ਤੇ ਵਾਪਸ ਜਾਣ ਦੀ ਤਿਆਰੀ ਸੀ। ਅੱਗੇ ਕਿਸਾਨਾਂ ਦਾ ਪ੍ਰਦਰਸ਼ਨ ਸੀ ਪਰ ਪ੍ਰਦਰਸ਼ਨ ਸੜਕ ਜਾਮ ਕਰਨ ਦਾ ਨਹੀਂ ਸੀ। ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਪੀਐਮ ਮੋਦੀ ਆ ਰਹੇ ਹਨ ਤਾਂ ਉਹ ਸੜਕ ‘ਤੇ ਆ ਗਏ।
ਪੰਜਾਬ ਸਰਕਾਰ ਦੀ ਵੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਉਨ੍ਹਾਂ ਧਰਨਾਕਾਰੀ ਕਿਸਾਨਾਂ ਨਾਲ ਗੱਲਬਾਤ ਕੀਤੀ ਜਾਂਦੀ। ਇਸ ਦੇ ਨਾਲ ਹੀ ਉਨ੍ਹਾਂ ਨੂੰ ਏਅਰਪੋਰਟ ਛੱਡ ਕੇ ਇਸ ਤਰ੍ਹਾਂ ਰੋਡ ਰਾਹੀਂ ਜਾਣ ਦਾ ਫੈਸਲਾ ਨਹੀਂ ਕਰਨਾ ਚਾਹੀਦਾ ਸੀ। ਦੋਵਾਂ (ਪੰਜਾਬ ਤੇ ਕੇਂਦਰ) ਨੇ ਸਿਆਸੀ ਲਾਹਾ ਲੈਣ ਲਈ ਇਹ ਕੰਮ ਕੀਤਾ ਹੈ।

Comment here