ਹੈਰਿਸ ਪਾਰਕ-ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਸਿਫ਼ਾਰਸ਼ਾਂ ‘ਤੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਲਿਟਲ ਇੰਡੀਆ, ਹੈਰਿਸ ਪਾਰਕ ਵਿੱਚ ਭਾਰਤੀ ਸਟਰੀਟ ਫੂਡ ਦਾ ਸਵਾਦ ਚਖਿਆ। ਇਸ ਦੌਰਾਨ ਅਲਬਾਨੀਜ਼ ਨੇ ਚਾਟ ਅਤੇ ਜਲੇਬੀ ਖਾਧੀ। ਅਲਬਾਨੀਜ਼ ਨੇ ਸ਼ੁੱਕਰਵਾਰ ਨੂੰ ਟਵੀਟ ਕੀਤਾ, “ਲਿਟਲ ਇੰਡੀਆ, ਹੈਰਿਸ ਪਾਰਕ ਵਿੱਚ ਦੇ ਨਾਲ ਸ਼ਾਨਦਾਰ ਸ਼ੁੱਕਰਵਾਰ ਦੀ ਰਾਤ। ਅਸੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਿਫਾਰਸ਼ ‘ਤੇ ਚਾਟਕਾਜ਼ ਵਿੱਚ ਚਾਟ ਅਤੇ ਜੈਪੁਰ ਸਵੀਟਸ ਵਿੱਚ ਜਲੇਬੀ ਟਰਾਈ ਕੀਤੀ।” ਅਲਬਾਨੀਜ਼ ਨੇ ਭਾਰਤੀ ਭੋਜਨ ਦਾ ਆਨੰਦ ਲੈਂਦੇ ਹੋਏ ਖੁਦ ਦੀ ਇੱਕ ਵੀਡੀਓ ਵੀ ਸਾਂਝੀ ਕੀਤੀ ਹੈ। ਉਥੇ ਹੀ ਪੀ.ਐੱਮ. ਮੋਦੀ ਨੇ ਅਲਬਾਨੀਜ਼ ਦੇ ਟਵੀਟ ਦਾ ਤੁਰੰਤ ਜਵਾਬ ਦਿੱਤਾ। ਉਨ੍ਹਾਂ ਲਿਖਿਆ, ‘ਲੱਗ ਰਿਹਾ ਹੈ ਕਿ ਸ਼ੁੱਕਰਵਾਰ ਰਾਤ ਸ਼ਾਨਦਾਰ ਬੀਤੀ, ਤੁਸੀਂ ਭਾਰਤੀ ਸੱਭਿਆਚਾਰ ਅਤੇ ਵੱਖ-ਵੱਖ ਤਰ੍ਹਾਂ ਦੇ ਭੋਜਨ ਦਾ ਆਨੰਦ ਮਾਣਿਆ।
Comment here