ਸਿਆਸਤਖਬਰਾਂ

ਪਿੰਡਾਂ ਲਈ ਵਰਦਾਨ ਹੈ ਦੀਨਦਿਆਲ ਗ੍ਰਾਮੀਣ ਆਜੀਵਿਕਾ

ਨਵੀਂ ਦਿੱਲੀ-ਭਾਰਤ ਵਿੱਚ 80 ਕਰੋੜ ਤੋਂ ਵੱਧ ਲੋਕ ਗਰੀਬ ਮੰਨੇ ਜਾਂਦੇ ਹਨ। ਉਨ੍ਹਾਂ ਵਿੱਚੋਂ ਬਹੁਤੇ ਪੇਂਡੂ ਖੇਤਰਾਂ ਵਿੱਚ ਰਹਿੰਦੇ ਹਨ। ਰੁਜ਼ਗਾਰ ਦੀ ਘਾਟ ਜੋ ਪੇਂਡੂ ਖੇਤਰਾਂ ਵਿੱਚ ਰਹਿੰਦੇ ਲੋਕਾਂ ਨੂੰ ਬੰਬਈ, ਦਿੱਲੀ, ਬੰਗਲੌਰ ਜਾਂ ਕਲਕੱਤਾ ਵਰਗੇ ਤੇਜ਼ੀ ਨਾਲ ਵਧ ਰਹੇ ਮਹਾਂਨਗਰੀ ਖੇਤਰਾਂ ਵਿੱਚ ਲੈ ਜਾ ਰਹੀ ਹਨ। ਇਸ ਵਧ ਰਹੀ ਸਮੱਸਿਆ ਨੂੰ ਦੇਖਦੇ ਹੋਏ ਦੀਨਦਿਆਲ ਅੰਤਯੋਦਯ ਰਾਸ਼ਟਰੀ ਗ੍ਰਾਮੀਣ ਆਜੀਵਿਕਾ ਅਤੇ ਸਟਾਰਟਅੱਪ ਗ੍ਰਾਮੀਣ ਉੱਦਮਤਾ ਪ੍ਰੋਗਰਾਮ ਨੂੰ ਅਮਲ ਵਿੱਚ ਲਿਆਂਦਾ ਗਿਆ ਸੀ। 30 ਨਵੰਬਰ 2021 ਤੱਕ, ਮਿਸ਼ਨ ਨੇ 30 ਰਾਜਾਂ ਅਤੇ 6 ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ 706 ਜ਼ਿਲ੍ਹਿਆਂ ਦੇ 6769 ਬਲਾਕਾਂ ਵਿੱਚ ਆਪਣਾ ਪ੍ਰਭਾਵ ਪਾਇਆ ਹੈ। ਇਸਨੇ 73.19 ਲੱਖ ਐੱਸਐੱਚਜੀ ਵਿੱਚ ਗਰੀਬ ਅਤੇ ਕਮਜ਼ੋਰ ਸਮੁਦਾਇਆਂ ਦੀਆਂ ਕੁੱਲ 8.01 ਕਰੋੜ ਔਰਤਾਂ ਨੂੰ ਕਵਰ ਕੀਤਾ ਹੈ ਅਤੇ 4,24,189 ਗ੍ਰਾਮ ਸੰਗਠਨਾਂ ਅਤੇ 32,406 ਸੀਐੱਲਐੱਫ ਦਾ ਗਠਨ ਕੀਤਾ ਹੈ। ਮੌਜੂਦਾ ਸਾਲ ਵਿੱਚ, 3.81 ਲੱਖ ਸਵੈ-ਸਹਾਇਤਾ ਸਮੂਹਾਂ ਵਿੱਚ 41.02 ਲੱਖ ਪਰਿਵਾਰਾਂ ਨੂੰ ਸ਼ਾਮਲ ਕਰਕੇ 248 ਬਲਾਕਾਂ ਨੂੰ ਕਵਰ ਕੀਤਾ ਗਿਆ ਹੈ। 2021 ਤੱਕ, 27.38 ਲੱਖ ਕਰਜ਼ੇ ਬੈਂਕਾਂ ਦੁਆਰਾ ਐੱਸਐੱਚਜੀ ਨੂੰ 62,848 ਕਰੋੜ ਰੁਪਏ ਤੱਕ ਦੇ ਵੰਡੇ ਹਨ।

Comment here