ਖਬਰਾਂਚਲੰਤ ਮਾਮਲੇਦੁਨੀਆ

ਪਿੰਡਾਂ ‘ਚ ਹੜ੍ਹਾਂ ਕਾਰਨ ਬਰਬਾਦੀ ਦਾ ਮੰਜ਼ਰ, ਸੈਲਾਬ ‘ਚ ਰੂੜ੍ਹੇ ਸੁਪਨੇ

ਅਨੰਦਪੁਰ ਸਾਹਿਬ-ਹੜ੍ਹਾਂ ਨੇ ਪੂਰੇ ਪੰਜਾਬ ‘ਚ ਤਬਾਹੀ ਮਚਾਈ ਹੋਈ ਹੈ। ਰੋਪੜ ਹਲਕਾ ਵੀ ਇਸ ਦੀ ਮਾਰ ਤੋਂ ਨਹੀਂ ਬਚ ਸਕਿਆ। ਜਿਸ ਕਾਰਨ ਨੰਗਲ ਅਤੇ ਅਨੰਦਪੁਰ ਸਾਹਿਬ ਦੇ ਦਰਜਨਾਂ ਪਿੰਡਾਂ ਵਿਚ ਹੜ੍ਹਾਂ ਕਾਰਨ ਬਰਬਾਦੀ ਦਾ ਮੰਜ਼ਰ ਦੇਣ ਨੂੰ ਮਿਿਲਆ ਹੈ। ਪਿੰਡ ਬੇਲਾ ਧਿਆਨੀ ਅਤੇ ਪਲਾਸੀ ਵਿਚ ਵੀ ਲੋਕਾਂ ਦੇ ਆਸ਼ਿਆਨੇ ਤਾਸ਼ ਦੇ ਪੱਤਿਆਂ ਵਾਂਗ ਢਹਿ-ਢੇਰੀ ਹੁੰਦੇ ਵੇਖੇ ਗਏ, ਫ਼ਸਲਾਂ ਬਰਬਾਦ ਹੋ ਗਈਆਂ ਅਤੇ ਲੋਕ ਬੇਘਰ ਹੋ ਗਏ। ਇਸ ਕਾਰਨ ਬੇਘਰ ਹੋਏ ਲੋਕਾਂ ਨੂੰ ਰੈਸਕਿਊ ਕਰ ਕੇ ਬਚਾਇਆ ਗਿਆ ਅਤੇ ਇੱਕ ਮੰਦਰ ‘ਚ ਸ਼ਰਨ ਲੈਣੀ ਪਈ।
ਇੱਕ ਪਾਸੇ 15 ਅਗਸਤ ਨੂੰ ਜਿੱਥੇ ਆਜ਼ਾਦੀ ਦਾ ਜਸ਼ਨ ਮਨਾਇਆ ਜਾ ਰਿਹਾ ਸੀ, ਉੱਤੇ ਹੀ ਦੂਜੇ ਪਾਸੇ ਮੁੜ ਤੋਂ ਲੋਕ ਉਜੜ ਰਹੇ ਸਨ ਕਿਉਂਕਿ 15 ਅਗਸਤ ਨੂੰ ਸਤਲੁਜ ਦਰਿਆ ਵਿੱਚ ਪਾਣੀ ਦਾ ਪੱਧਰ ਵੱਧਣ ਕਾਰਨ ਨੰਗਲ ਅਤੇ ਅਨੰਦਪੁਰ ਸਾਹਿਬ ਦੇ ਦਰਿਆ ਦੇ ਵੱਖ-ਵੱਖ ਹਿੱਸਿਆਂ ‘ਚ ਪਾੜ ਪੈਣ ਕਾਰਨ ਪਾਣੀ ਪਿੰਡਾਂ ਵਿੱਚ ਵੜ ਗਿਆ ਤੇ ਕਾਫੀ ਪਿੰਡ ਪ੍ਰਭਾਵਿਤ ਹੋ ਗਏ। ਇਸ ਪਾਣੀ ਕਾਰਨ ਘਰ, ਫ਼ਸਲਾਂ ਸਭ ਬਰਬਾਦ ਹੋ ਗਏ। ਆਖਰਕਾਰ ਮਜ਼ਬੂਰ ਹੋਏ ਲੋਕਾਂ ਨੂੰ ਮੰਦਰਾਂ ‘ਚ ਸ਼ਰਨ ਲੈਣੀ ਪਈ। ਹੁਣ ਇੱਥੇ ਹੀ ਇੰਨ੍ਹਾਂ ਲੋਕਾਂ ਨੂੰ ਸਮਾਜ ਸੇਵੀ ਜਥੇਬੰਦੀਆਂ ਅਤੇ ਪ੍ਰਸ਼ਾਸ਼ਨ ਵੱਲੋਂ ਹਰ ਪ੍ਰਕਾਰ ਦੀ ਸਮੱਗਰੀ ਮੁਹੱਈਆ ਕਰਵਾਈ ਜਾ ਰਹੀ ਹੈ।
ਇਸ ਬਰਬਾਦੀ ਤੋਂ ਬਾਅਦ ਇਹ ਲੋਕ ਸਰਕਾਰਾਂ ਤੋਂ ਖਫ਼ਾ ਨਜ਼ਰ ਆ ਰਹੇ ਹਨ। ਇੰਨ੍ਹਾਂ ਵੱਲੋਂ ਉੱਚੀਆਂ ਥਾਵਾਂ ‘ਤੇ 5 ਮਰਲੇ ਪਲਾਟ ਦੀ ਮੰਗ ਸਰਕਾਰ ਤੋਂ ਕੀਤੀ ਜਾ ਰਹੀ ਹੈ ਤਾਂ ਜੋ ਇੰਨਹਾਂ ਨੂੰ ਵਾਰ-ਵਾਰ ਉਜੜੇ ਦਾ ਦਰਦ ਨਾ ਸਹਿਣਾ ਪਵੇ। ਪੀੜਤਾਂ ਨੇ ਕਿਹਾ ਕਿ ਦਰਿਆਵਾਂ ਕੰਢੇ ਵੱਸਦੇ ਲੋਕਾਂ ਵੱਲ ਸਰਕਾਰਾਂ ਨੂੰ ਖਾਸ ਧਿਆਨ ਦੇਣਾ ਚਾਹੀਦਾ ਹੈ।ਇਸ ਦੇ ਨਾਲ ਹੀ ਮੰਦਰ ‘ਚ ਬੈਠੇ ਲੋਕਾਂ ਨੇ ਇਹ ਵੀ ਸਾਫ਼ ਕਰ ਦਿੱਤਾ ਹੈ ਕਿ ਜਦੋਂ ਤੱਕ ਉਨਹਾਂ ਦੇ ਰਹਿਣ ਦਾ ਉੱਚੀਆਂ ਥਾਵਾਂ ‘ਤੇ ਕੋਈ ਪ੍ਰਬੰਧ ਨਹੀਂ ਕੀਤਾ ਜਾਂਦਾ, ਉਦੋਂ ਤੱਕ ਉਹ ਇਸ ਮੰਦਰ ‘ਚੋਂ ਨਹੀਂ ਜਾਣਗੇ। ਇੰਨ੍ਹਾਂ ਹੜ੍ਹਾਂ ਕਾਰਨ ਬੱਚਿਆਂ ਦੀ ਪੜਾਈ ‘ਤੇ ਵੀ ਅਸਰ ਪੈ ਰਿਹਾ ਹੈ।
ਸਤਲੁਜ ‘ਚ ਪਾਣੀ ਦਾ ਪੱਧਰ ਵੱਧਣ ਕਾਰਨ ਨੰਗਲ ਬਲਾਕ ਦੇ ਪਿੰਡ ਬੇਲਾ ਧਿਆਨੀ, ਹਰਸਾ ਬੇਲਾ, ਬਲਾਕ ਸ੍ਰੀ ਅਨੰਦਪੁਰ ਸਾਹਿਬ ਵਿਖੇ ਪਿੰਡ ਦਸਗਰਾਈਂ, ਲੋਦੀਪੁਰ, ਬੁਰਜ, ਹਰੀਵਾਲ, ਮਹਿਦਲੀ ਕਲਾਂ, ਗੱਜਪੁਰ, ਚੰਦਪੁਰ ਤੇ ਸ਼ਾਹਪੁਰ ਬੇਲਾ ਪ੍ਰਭਾਵਿਤ ਹੋਏ ਹਨ। ਬੀਤੇ 5 ਦਿਨ ਪਹਿਲਾ ਉਕਤ ਪਿੰਡ ਜੋ ਸਤਲੁਜ ਦਰਿਆ ਦੇ ਬਿਲਕੁੁਲ ਕੰਢੇ ‘ਤੇ ਵਸੇ ਹੋਏ ਹਨ , ਪਾਣੀ ਜਿਆਦਾ ਆਉਣ ਕਾਰਨ ਉਨ੍ਹਾਂ ਪਿੰਡਾਂ ਦਾ ਸਪਰੰਕ ਬੂਰੀ ਤਰ੍ਹਾਂ ਸ੍ਰੀ ਅਨੰਦਪੁਰ ਸਾਹਿਬ ਨਾਲ ਟੱਟ ਗਿਆ ਅਤੇ ਸਤਲੁਜ ਨੂੰ ਆਰ-ਪਾਰ ਕਰਨਾ ਬਹੁਤ ਮੁਸਕਿਲ ਹੀ ਨਹੀ ਨਾ ਮੁਮਕਿਨ ਹੋ ਗਿਆ ਸੀ।

Comment here