ਅਜਬ ਗਜਬਖਬਰਾਂਦੁਨੀਆ

ਪਾਲਤੂ ਬਿੱਲੀਆਂ ਨੇ ਮਾਲਕਣ ਦਾ ਸਰੀਰ ਨੋਚ ਖਾਧਾ

ਬਾਟੇਸਕ-ਬਿੱਲੀ ਨੂੰ ਆਮ ਕਰਕੇ ਸ਼ਾਂਤ ਪ੍ਰਾਣੀ ਮੰਨਿਆ ਜਾਂਦਾ ਹੈ, ਪਰ ਰੂਸ ਦੇ ਬਾਟੇਸਕ  ਸ਼ਹਿਰ ‘ਚ ਇਕ ਘਟਨਾ ਨੇ ਸਭ ਨੂੰ ਹੈਰਾਨ ਕਰ ਦਿੱਤਾ, ਜਦੋਂ ਇਹ ਪਤਾ ਲੱਗਾ ਕਿ ਇਕ ਔਰਤ ਨੂੰ ਉਸ ਦੀਆਂ 20 ਬਿੱਲੀਆਂ ਨੇ ਮਿਲ ਕੇ ਖਾ ਲਿਆ। ਕਰੀਬ 2 ਹਫਤੇ ਬਾਅਦ ਗੁਆਂਢੀਆਂ ਨੇ ਬਦਬੂ ਆਉਣ ‘ਤੇ ਪੁਲਸ ਨੂੰ ਸੂਚਨਾ ਦਿੱਤੀ, ਜਿਸ ਤੋਂ ਬਾਅਦ ਘਟਨਾ ਦਾ ਪਤਾ ਲੱਗਾ। ਦਰਅਸਲ ਔਰਤ ਦੀ ਮੌਤ ਤੋਂ ਬਾਅਦ ਘਰ ‘ਚ ਬਿੱਲੀਆਂ ਭੁੱਖੀਆਂ ਸਨ। ਇਸ ਲਈ ਉਨ੍ਹਾਂ ਨੂੰ ਜੋ ਮਿਲਿਆ, ਉਸੇ ਨਾਲ ਉਹ ਪੇਟ ਭਰਨ ਲੱਗੀਆਂ। ਔਰਤ ਬਿੱਲੀਆਂ ਪਾਲਦੀ ਸੀ। ਗੁਆਂਢੀਆਂ ਦੀ ਸੂਚਨਾ ‘ਤੇ ਪੁਲਸ ਜਦੋਂ ਔਰਤ ਦੇ ਘਰ ‘ਚ ਦਾਖਲ ਹੋਈ ਤਾਂ ਅੰਦਰਲੇ ਹਾਲਾਤ ਦੇਖ ਕੇ ਦੰਗ ਰਹਿ ਗਈ, ਲਾਸ਼ ਜਾਨਵਰਾਂ ਦੇ ਨਾਲ ਘਿਰੀ ਜ਼ਮੀਨ ‘ਤੇ ਪਈ ਸੀ। 20 ਦੇ ਕਰੀਬ ਬਿੱਲੀਆਂ ਉਸ ਦੇ ਸਰੀਰ ‘ਤੇ ਬੈਠੀਆਂ ਹੋਈਆਂ ਸਨ। ਆਲੇ-ਦੁਆਲੇ ਖੂਨ ਦੇ ਨਿਸ਼ਾਨ ਸਨ ਤੇ ਬਿੱਲੀਆਂ ਦੇ ਮੂੰਹ ਵੀ ਲਾਲ ਸਨ। ਉੱਥੇ ਕੀ ਹੋ ਰਿਹਾ ਸੀ ਇਹ ਸਮਝਣਾ ਔਖਾ ਨਹੀਂ ਸੀ। ਬਿੱਲੀਆਂ ਨੇ ਆਪਣੀ ਮਾਲਕਣ ਦਾ ਕਰੀਬ ਅੱਧਾ ਸਰੀਰ ਖਾ ਕੇ ਖਤਮ ਕਰ ਦਿੱਤਾ ਸੀ ਅਤੇ ਬਾਕੀ ਦੇ ਖਾਤਮੇ ਦੀ ਤਿਆਰੀ ਵਿੱਚ ਸਨ।  ਜਿਨ੍ਹਾਂ ਬਿੱਲੀਆਂ ਨੇ ਇਹ ਸਕੈਂਡਲ ਕੀਤਾ, ਉਨ੍ਹਾਂ ਨੂੰ ਅਮਰੀਕਾ ਦੀ ਸਭ ਤੋਂ ਕੋਮਲ ਨਸਲ ਦੀਆਂ ਬਿੱਲੀਆਂ ਮੰਨਿਆ ਜਾਂਦਾ ਹੈ, ਜਿਸ ਦਾ ਨਾਂ ਮੇਨ ਕੂਨ ਕੈਟਸ  ਹੈ। ਇਹ ਕੱਦ ਵਿੱਚ ਕਾਫ਼ੀ ਵਿਸ਼ਾਲ ਅਤੇ ਰਿਸ਼ਟ-ਪੁਸ਼ਟ ਹਨ ਅਤੇ ਸੁਭਾਅ ਤੋਂ ਬਹੁਤ ਸ਼ਾਂਤ ਮੰਨੀਆਂ ਜਾਂਦੀਆਂ ਹਨ, ਪਰ ਜਿਸ ਤਰ੍ਹਾਂ ਉਨ੍ਹਾਂ ਨੇ ਮਾਲਕਣ ਦੇ ਸਰੀਰ ਨੂੰ ਨੋਚ ਖਾਧਾ, ਉਸ ਤੋਂ ਹਰ ਕੋਈ ਹੈਰਾਨ ਹੋ ਰਿਹਾ ਹੈ, ਤੇ ਯਕੀਨ ਨਹੀਂ ਕਰ ਪਾ ਰਿਹਾ।

Comment here