ਅਜਬ ਗਜਬਖਬਰਾਂ

ਪਾਲਤੂ ਕੁੱਤੇ ਲਈ ਬੁੱਕ ਕਰਵਾਇਆ ਬਿਜਨਸ ਕਲਾਸ ਕੈਬਿਨ!

ਸ਼ੌਕ ਦਾ ਕੋਈ ਮੁੱਲ ਨਹੀਂ ਹੁੰਦਾ, ਅਜਿਹਾ ਹੀ ਇੱਕ ਸ਼ੌਕੀਨ ਸ਼ਖਸ ਆਪਣੇ ਕੁੱਤੇ ਨੂੰ ਹਵਾਈ ਸਫਰ ਚ ਕਿਸੇ ਤਰਾਂ ਦੀ ਤਕਲੀਫ ਨਾ ਦੇਣ ਲਈ ਬਿਜ਼ਨੈਸ ਕਲਾਸ ਦਾ ਪੂਰਾ ਕੈਬਿਨ ਹੀ ਬੁੱਕ ਕਰਵਾ ਦਿੰਦਾ ਹੈ। ਮਾਮਲਾ ਭਾਰਤ ਦਾ ਹੈ। ਇਕ ਸ਼ਖ਼ਸ ਨੇ ਮੁੰਬਈ ਤੋਂ ਚੇਨਈ ਜਾਣ ਵਾਲੀ ਏਅਰ ਇੰਡੀਆ ਦੀ ਫਲਾਈਟ ਦੀ ਬਿਜਨਸ ਕਲਾਸ ਨੂੰ ਆਪਣੇ ਪਾਲਤੂ ਕੁੱਤੇ ਨਾਲ ਯਾਤਰਾ ਕਰਨ ਲਈ ਬੁੱਕ ਕੀਤਾ, ਤਾਂ ਜੋ ਉਸ ਦਾ ‘ਪਾਲਤੂ ਕੁੱਤਾ ਪੂਰੀ ਤਰ੍ਹਾਂ ਨਾਲ ‘ਸ਼ਾਨਦਾਰ ਅਤੇ ਸ਼ਾਂਤੀ’ ਨਾਲ ਯਾਤਰਾ ਕਰ ਸਕੇ। ਏਅਰਬੱਸ ਏ320 ਜਹਾਜ਼ ’ਚ ਬਿਜਨਸ ਕਲਾਸ ਦੀਆਂ 12 ਸੀਟਾਂ ਸਨ। ਮਾਲਕ ਨੇ ਇਸ ਲਈ ਪੂਰੇ ਢਾਈ ਲੱਖ ਰੁਪਏ ਖ਼ਰਚ ਕੀਤੇ, ਇਹ ਉਡਾਣ ਕਰੀਬ ਦੋ ਘੰਟੇ ਦੀ ਸੀ।

ਮੁੰਬਈ ਤੋਂ ਚੇਨਈ ਦੀ ਦੋ ਘੰਟੇ ਦੀ ਉਡਾਣ ’ਚ ਔਸਤਨ ਇਕ ਬਿਜਨਸ ਕਲਾਸ ਦੇ ਟਿਕਟ ਦੀ ਕੀਮਤ 18,000 ਰੁਪਏ ਤੋਂ 20,000 ਰੁਪਏ ਵਿਚਕਾਰ ਹੁੰਦੀ ਹੇ। ਵਰਤਮਾਨ ’ਚ ਏਅਰ ਇੰਡੀਆ ਕੁਝ ਸ਼ਰਤਾਂ ਤਹਿਤ ਪਾਲਤੂ ਜਾਨਵਰਾਂ ਨੂੰ ਆਪਣੀਆਂ ਉਡਾਣਾਂ ’ਚ ਯਾਤਰਾ ਕਰਨ ਦੀ ਆਗਿਆ ਦਿੰਦਾ ਹੈ। ਪਾਲਤੂ ਜਾਨਵਰਾਂ ਨੇ ਪਹਿਲਾਂ ਵੀ ਏਅਰ ਇੰਡੀਆ ਦੇ ਬਿਜਨਸ ਕਲਾਸ ’ਚ ਯਾਤਰਾ ਕੀਤੀ ਹੈ, ਪਰ ਸ਼ਾਇਦ ਇਹ ਪਹਿਲੀ ਵਾਰ ਹੈ ਜਦੋਂ ਪੂਰੇ ਬਿਜਨਸ ਕਲਾਸ ਨੂੰ ਹੀ ਪਾਲਤੂ ਜਾਨਵਾਰ ਦੀ ਉਡਾਣ ਲਈ ਬੁੱਕ ਕੀਤਾ ਗਿਆ ਸੀ।

Comment here