ਸਿਆਸਤਖਬਰਾਂਚਲੰਤ ਮਾਮਲੇ

ਪਾਰਲੀਮੈਂਟ ‘ਚ ਸ਼ਰਾਬ ਪੀ ਕੇ ਆਉਣ ਵਾਲਾ ਚਲਾ ਰਿਹੈ ਰਾਜ : ਹਰਸਿਮਰਤ ਬਾਦਲ

ਨਵੀਂ ਦਿੱਲੀ-ਪੰਜਾਬ ‘ਚ ਨਸ਼ਿਆਂ ਦੇ ਮਾਮਲੇ ‘ਤੇ ਹਮੇਸ਼ਾ ਹੀ ਸਿਆਸਤ ਗਰਮ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਦੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਸੰਸਦ ਦੇ ਸਰਦ ਰੁੱਤ ਸੈਸ਼ਨ (ਵਿੱਚ ਚਰਚਾ ਦੌਰਾਨ ਪੰਜਾਬ ਦੇ ਨਸ਼ਿਆਂ ਨਾਲ ਸਬੰਧਤ ਮਾਮਲਾ ਉਠਾਇਆ ਹੈ। ਹਰਸਿਮਰਤ ਕੌਰ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਅਤੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ‘ਤੇ ਨਿਸ਼ਾਨਾ ਸਾਧਿਆ ਹੈ।
ਲੋਕ ਸਭਾ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਸੰਸਦ ਦੇ ਸੈਸ਼ਨ ਦੌਰਾਨ ਚਰਚਾ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ‘ਤੇ ਹਮਲਾ ਬੋਲਦਿਆਂ ਕਿਹਾ ਕਿ ਸਾਡੇ ਸੂਬੇ (ਪੰਜਾਬ) ਦੇ ਮੁੱਖ ਮੰਤਰੀ ਕੁਝ ਮਹੀਨੇ ਸਦਨ ‘ਚ ਇਕੱਠੇ ਬੈਠਦੇ ਸਨ। ਉਨ੍ਹਾਂ ‘ਤੇ ਚੁਟਕੀ ਲੈਂਦਿਆਂ ਇਹ ਵੀ ਕਿਹਾ ਕਿ ਜਿਹੜਾ ਵਿਅਕਤੀ ਸ਼ਰਾਬ ਪੀ ਕੇ ਸੰਸਦ ‘ਚ ਆਉਂਦਾ ਸੀ, ਉਹੀ ਹੁਣ ਰਾਜ ਚਲਾ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਕੋਲ ਬੈਠੇ ਮੈਂਬਰਾਂ ਨੇ ਵੀ ਸੀਟਾਂ ਬਦਲਣ ਦੀ ਸ਼ਿਕਾਇਤ ਕੀਤੀ ਸੀ।
ਸਾਂਸਦ ਹਰਸਿਮਰਤ ਕੌਰ ਨੇ ਇਹ ਵੀ ਕਿਹਾ ਕਿ ਜੇਕਰ ਮੁੱਖ ਮੰਤਰੀ ਇਸ ਤਰ੍ਹਾਂ ਰਹੇ ਤਾਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਸੂਬੇ ਦੀ ਹਾਲਤ ਕੀ ਹੋਵੇਗੀ? ਸੜਕ ‘ਤੇ ਚੱਲਦੇ ਸਮੇਂ, ਅਸੀਂ ਸੜਕਾਂ ‘ਤੇ ‘ਡਰਿੰਕ ਐਂਡ ਡਰਾਈਵ ਨਾ ਕਰੋ’ ਦੇ ਨਾਅਰੇ ਦੇਖਦੇ ਹਾਂ। ਪਰ ਇੱਥੇ ਤਾਂ ਮਾਮਲਾ ਹੋਰ ਵੀ ਗੰਭੀਰ ਹੈ, ਉਹ ਸ਼ਰਾਬ ਪੀ ਕੇ ਰਾਜ ਚਲਾ ਰਹੇ ਹਨ। ਦੱਸ ਦਈਏ ਕਿ ਮੰਗਲਵਾਰ ਨੂੰ ਨਿਯਮ 193 ਦੇ ਤਹਿਤ ਪੇਸ਼ ਪ੍ਰਸਤਾਵ ‘ਤੇ ‘ਦੇਸ਼ ‘ਚ ਨਸ਼ੇ ਦੀ ਸਮੱਸਿਆ ਅਤੇ ਸਰਕਾਰ ਦੁਆਰਾ ਚੁੱਕੇ ਗਏ ਕਦਮਾਂ ਦੇ ਸਬੰਧ ‘ਚ’ ਚਰਚਾ ਕੀਤੀ ਗਈ ਸੀ। ਇਸ ਚਰਚਾ ਵਿੱਚ ਵੱਖ-ਵੱਖ ਪਾਰਟੀਆਂ ਦੇ ਮੈਂਬਰਾਂ ਨੇ ਨਸ਼ਿਆਂ ਸਬੰਧੀ ਬਿਆਨ ਦਿੱਤੇ।

Comment here