ਸਿਆਸਤਖਬਰਾਂਦੁਨੀਆ

ਪਾਰਟੀ ਦੀ ਅੰਦਰੂਨੀ ਚੋਣ ਨਾ ਕਰਾਉਣ ਤੇ ਇਮਰਾਨ ਨੂੰ ਚੋਣ ਕਮਿਸ਼ਨ ਦਾ ਨੋਟਿਸ

ਇਸਲਾਮਾਬਾਦ-ਨਿਰਧਾਰਤ ਸਮੇਂ ’ਚ ਪਾਰਟੀ ਦੀ ਅੰਦਰੂਨੀ ਚੋਣ ਨਾ ਕਰਵਾਉਣ ’ਤੇ ਪਾਕਿਸਤਾਨ ਤਹਿਰੀਕ-ਏ-ਇਨਸਾਫ  ਦੇ ਮੁਖੀ ਤੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਚੋਣ ਕਮਿਸ਼ਨ ਨੇ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। ਪਾਕਿਸਤਾਨ ਚੋਣ ਕਮਿਸ਼ਨ ਨੇ ਨੋਟਿਸ ’ਚ ਇਸ ਸਾਲ 13 ਜੂਨ ਨੂੰ ਹੋਣ ਵਾਲੀ ਪਾਰਟੀ ਦੀ ਅੰਦਰੂਨੀ ਚੋਣ ਨਾ ਕਰਵਾਉਣ ਲਈ ਪੀ. ਟੀ. ਆਈ. ਮੁਖੀ ਤੋਂ ਕਾਰਨ ਪੁੱਛਿਆ ਹੈ। 14 ਦਿਨਾਂ ’ਚ ਜਵਾਬ ਦੇਣ ਨੂੰ ਵੀ ਕਿਹਾ ਗਿਆ ਹੈ। ਆ ਰਹੀਆਂ ਮੀਡੀਆ ਰਿਪੋਰਟਾਂ ਮੁਤਾਬਕ ਪੀ. ਟੀ. ਆਈ. ਤੋਂ ਇਲਾਵਾ ਈ. ਸੀ. ਪੀ. ਨੇ ਦੋ ਹੋਰ ਪਾਰਟੀਆਂ ਨੂੰ ਵੀ ਅੰਦਰੂਨੀ ਚੋਣ ਨਾ ਕਰਵਾਉਣ ਲਈ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ, ਜਿਸ ’ਚ ਪਾਬੰਦੀਸ਼ੁਦਾ ਤਹਿਰੀਕ-ਏ-ਲੱਬੈਕ  ਤੇ ਬਲੂਚਿਸਤਾਨ ਆਵਾਮੀ ਪਾਰਟੀ ਸ਼ਾਮਲ ਹੈ।

Comment here