ਅਪਰਾਧਸਿਆਸਤਖਬਰਾਂ

ਪਾਰਕਿੰਗ ਬਹਿਸ ਦੌਰਾਨ ਪੁਲਿਸ ਮੁਲਾਜ਼ਮ ‘ਤੇ ਚੜ੍ਹਾਈ ਗੱਡੀ

ਅਕਾਲਸਰ-ਤੁਸੀਂ ਲੋਕਾਂ ਨੂੰ ਚਲਾਨ ਕੱਟਣ ਨੂੰ ਲੈ ਕੇ ਲੜਦੇ ਦੇਖਿਆ ਹੋਵੇਗਾ ਪਰ ਗਲਤ ਪਾਰਕਿੰਗ ਨੂੰ ਲੈ ਕੇ ਸ਼ਾਇਦ ਹੀ ਕਿਸੇ ਨੇ ਪੁਲਿਸ ਨਾਲ ਬਹਿਸ ਕੀਤੀ ਹੋਵੇ। ਅਜਿਹਾ ਹੀ ਇੱਕ ਅਜੀਬ ਮਾਮਲਾ ਪੰਜਾਬ ਦੇ ਮੋਗਾ ਜ਼ਿਲ੍ਹੇ ਤੋਂ ਸਾਹਮਣੇ ਆਇਆ ਹੈ। ਜਿਥੇ ਇਕ ਕਾਰ ਚਾਲਕ ਨੇ ਪਹਿਲਾਂ ਤਾਂ ਗਲਤ ਪਾਰਕਿੰਗ ਕੀਤੀ ਅਤੇ ਫਿਰ ਜਦੋਂ ਟ੍ਰੈਫਿਕ ਪੁਲਿਸ ਨੇ ਉਸ ਨੂੰ ਗੱਡੀ ਹਟਾਉਣ ਲਈ ਕਿਹਾ ਤਾਂ ਉਹ ਪੁਲਿਸ ਮੁਲਾਜ਼ਮ ਨਾਲ ਬਹਿਸ ਕਰਨ ਲੱਗਾ। ਜਿਸ ਤੋਂ ਬਾਅਦ ਕਾਰ ਚਾਲਕ ਗੁੱਸੇ ਵਿੱਚ ਆ ਗਿਆ ਅਤੇ ਉਸ ਨੇ ਪੁਲਿਸ ਮੁਲਾਜ਼ਮ ਤੇ ਗੱਡੀ ਚਾੜ੍ਹ ਦਿੱਤੀ।
ਕੀ ਹੈ ਮਾਮਲਾ?
ਦੱਸਣਯੋਗ ਹੈ ਕਿ ਸ਼ਹਿਰ ਦੇ ਅਕਾਲਸਰ ਰੋਡ ’ਤੇ ਟਰੈਫਿਕ ਪੁਲਿਸ ਮੁਲਾਜ਼ਮ ਆਪਣੀ ਡਿਊਟੀ ਕਰ ਰਹੇ ਸਨ। ਜਿਸ ਦੌਰਾਨ ਇੱਕ ਸਵਿਫਟ ਕਾਰ ਦੇ ਗਲਤ ਸਾਈਡ ‘ਤੇ ਖੜ੍ਹੀ ਹੋਣ ਕਾਰਨ ਜਾਮ ਲੱਗ ਗਿਆ। ਇਸ ਮੌਕੇ ਜਦੋਂ ਟਰੈਫਿਕ ਪੁਲਿਸ ਮੁਲਾਜ਼ਮ ਨੇ ਕਾਰ ਚਾਲਕ ਨੂੰ ਗੱਡੀ ਹਟਾਉਣ ਲਈ ਕਿਹਾ ਤਾਂ ਉਸ ਨੇ ਬਹਿਸ ਕਰਨੀ ਸ਼ੁਰੂ ਕਰ ਦਿੱਤੀ।
ਪੁਲਿਸ ਮੁਲਾਜ਼ਮ ਜ਼ਖ਼ਮੀ ਹੋ ਗਿਆ
ਜਿਸ ਦੇ ਚਲਦਿਆਂ ਪੁਲਿਸ ਮੁਲਾਜ਼ਮ ਨੇ ਜਦੋਂ ਉੱਚ ਅਧਿਕਾਰੀ ਨੂੰ ਫੋਨ ’ਤੇ ਸੂਚਿਤ ਕੀਤਾ ਤਾਂ ਗੁੱਸੇ ਵਿੱਚ ਆਏ ਕਾਰ ਚਾਲਕ ਨੇ ਕਾਰ ਸਟਾਰਟ ਕਰ ਕੇ ਪੁਲਿਸ ਮੁਲਾਜ਼ਮ ਤੇ ਗੱਡੀ ਚਾੜ੍ਹ ਦਿੱਤੀ ਅਤੇ ਪੁਲਿਸ ਮੁਲਾਜ਼ਮ ਨੂੰ ਘਸੀਟਦਾ ਹੋਇਆ ਕੁਝ ਦੂਰੀ ’ਤੇ ਲੈ ਗਿਆ ਜਿਸ ਕਾਰਨ ਪੁਲਿਸ ਮੁਲਾਜ਼ਮ ਜ਼ਖ਼ਮੀ ਹੋ ਗਿਆ।
ਦੱਸ ਦਈਏ ਕਿ ਮੌਕੇ ’ਤੇ ਪੁੱਜੇ ਪੁਲਿਸ ਮੁਲਾਜ਼ਮ ਵਲੋਂ ਜ਼ਖ਼ਮੀ ਪੁਲਿਸ ਮੁਲਾਜ਼ਮ ਨੂੰ ਸਿਵਲ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ। ਪੁਲਿਸ ਮੁਲਾਜ਼ਮ ਦੇ ਬਿਆਨ ਦਰਜ ਕਰਕੇ ਮੁਲਜ਼ਮ ਕਾਰ ਚਾਲਕ ਖ਼ਿਲਾਫ਼ ਕੇਸ ਦਰਜ ਕੀਤਾ ਜਾ ਰਿਹਾ ਹੈ। ਉਕਤ ਕਾਰ ਮਾਲਕ ਦੀ ਇਹ ਹਰਕਤ ਉਥੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ।
ਟਰੈਫਿਕ ਪੁਲਿਸ ਦੇ ਹੌਲਦਾਰ ਜਗਤਾਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਡਿਊਟੀ ਅਕਾਲਸਰ ਰੋਡ ’ਤੇ ਜਨਤਾ ਮੀਟ ਦੀ ਦੁਕਾਨ ਤੋਂ ਟੈਂਪੂ ਮੰਡੀ ਬਾਜ਼ਾਰ ਤੱਕ ਸੀ। ਜਦੋਂ ਉਸ ਨੇ ਸੜਕ ‘ਤੇ ਗਲਤ ਦਿਸ਼ਾ ‘ਚ ਖੜ੍ਹੀ ਕਾਰ ਨੂੰ ਹਟਾਉਣ ਲਈ ਕਿਹਾ ਤਾਂ ਡਰਾਈਵਰ ਨੇ ਬਹਿਸ ਸ਼ੁਰੂ ਕਰ ਦਿੱਤੀ। ਮਾਮਲਾ ਵਿਗੜਦਾ ਦੇਖ ਉਸ ਨੇ ਟ੍ਰੈਫਿਕ ਇੰਚਾਰਜ ਨੂੰ ਫੋਨ ‘ਤੇ ਸੂਚਨਾ ਦਿੱਤੀ। ਇਸ ਦੌਰਾਨ ਕਾਰ ਚਾਲਕ ਨੇ ਉਸ ਵੱਲ ਗੱਡੀ ਭਜਾ ਲਈ, ਜਿਸ ਕਾਰਨ ਉਹ ਕਾਰ ਦੇ ਬੋਨਟ ‘ਤੇ ਡਿੱਗ ਪਿਆ। ਕਾਰ ਚਾਲਕ ਉਸ ਨੂੰ ਘੱਟੋ-ਘੱਟ 50 ਮੀਟਰ ਤੱਕ ਕਾਰ ‘ਤੇ ਘਸੀਟਦਾ ਰਿਹਾ, ਜਿਸ ਨਾਲ ਉਹ ਜ਼ਖਮੀ ਹੋ ਗਿਆ।

Comment here