ਸਿਆਸਤਖਬਰਾਂਚਲੰਤ ਮਾਮਲੇ

ਪਾਣੀ ਦੀ ਸਾਂਭ-ਸੰਭਾਲ ਸਾਡੀ ਸਾਂਝੀ ਜ਼ਿੰਮੇਵਾਰੀ : ਪੀਐਮ ਮੋਦੀ

ਜੈਪੁਰ-ਪ੍ਰਧਾਨ ਮੰਤਰੀ ਨੇ ਰਾਜਸਥਾਨ ਦੇ ਆਬੂਰੋਡ ‘ਚ ਬ੍ਰਹਮਾਕੁਮਾਰੀ ਇੰਸਟੀਚਿਊਟ ਦੇ ‘ਜਲ ਜਨ ਮੁਹਿੰਮ’ ਦੀ ਸ਼ੁਰੂਆਤ ਨੂੰ ਲੈ ਕੇ ਆਯੋਜਿਤ ਪ੍ਰੋਗਰਾਮ ਨੂੰ ਡਿਜੀਟਲ ਤੌਰ ‘ਤੇ ਸੰਬੋਧਿਤ ਕਰਦਿਆਂ ਕਿਹਾ ਕਿ ‘ਜਲ ਜਨ ਮੁਹਿੰਮ’ ਅਜਿਹੇ ਸਮੇਂ ‘ਚ ਸ਼ੁਰੂ ਹੋ ਰਹੀ ਹੈ, ਜਦੋਂ ਪਾਣੀ ਦੀ ਕਮੀ ਨੂੰ ਪੂਰੀ ਦੁਨੀਆ ‘ਚ ਭਵਿੱਖ ਦੇ ਸੰਕਟ ਦੇ ਰੂਪ ‘ਚ ਵੇਖਿਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਹ ਵੀ ਕਿਹਾ ਕਿ ਪਾਣੀ ਦੀ ਸੁਰੱਖਿਆ ਅਤੇ ਸਾਂਭ-ਸੰਭਾਲ ਨੂੰ ਭਾਰਤ ਦੇ ਲਈ ਮਹੱਤਵਪੂਰਨ ਜ਼ਿੰਮੇਵਾਰੀ ਹੈ ਅਤੇ ਇਹ ਸਾਡੀ ਸਾਂਝੀ ਜ਼ਿੰਮੇਵਾਰੀ ਵੀ ਹੈ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਸਾਨੂੰ ਦੇਸ਼ ਵਾਸੀਆਂ ਨੂੰ ਪਾਣੀ ਦੀ ਸੁਰੱਖਿਆ ਦੀ ਕੀਮਤ ਪ੍ਰਤੀ ਫਿਰ ਤੋਂ ਪੁਰਾਣੀ ਆਸਥਾ ਪੈਦਾ ਕਰਨੀ ਹੋਵੇਗੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਨੂੰ ਹਰ ਉਸ ਵਿਕਾਰ ਨੂੰ ਵੀ ਦੂਰ ਕਰਨਾ ਹੋਵੇਗਾ, ਜੋ ਪਾਣੀ ਪ੍ਰਦੂਸ਼ਣ ਦਾ ਕਾਰਨ ਬਣਦੀ ਹੈ।  21ਵੀਂ ਸਦੀ ਵਿਚ ਦੁਨੀਆ ਇਸ ਗੱਲ ਦੀ ਗੰਭੀਰਤਾ ਨੂੰ ਸਮਝ ਰਹੀ ਹੈ ਕਿ ਸਾਡੀ ਧਰਤੀ ਕੋਲ ਜਲ ਸਾਧਨ ਕਿੰਨੇ ਸੀਮਤ ਹਨ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਇੰਨੀ ਵੱਡੀ ਆਬਾਦੀ ਦੇ ਕਾਰਨ ਪਾਣੀ ਦੀ ਸੁਰੱਖਿਆ ਭਾਰਤ ਲਈ ਵੀ ਮਹੱਤਵਪੂਰਨ ਜ਼ਿੰਮੇਵਾਰੀ ਹੈ ਅਤੇ ਇਹ ਸਾਡੀ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਹੈ। ਇਸੇ ਲਈ ਅੱਜ ਦੇਸ਼ ਅਜ਼ਾਦੀ ਦੇ ਅੰਮ੍ਰਿਤਕਾਲ ‘ਚ ‘ਜਲ ਨੂੰ ਕੱਲ੍ਹ’ ਦੇ ਰੂਪ ‘ਚ ਦੇਖ ਰਿਹਾ ਹੈ। ਪਾਣੀ ਰਹੇਗਾ ਤਾਂ ਹੀ ਆਉਣ ਵਾਲਾ ਕੱਲ੍ਹ ਰਹੇਗਾ ਅਤੇ ਇਸ ਲਈ ਸਾਨੂੰ ਅੱਜ ਤੋਂ ਹੀ ਮਿਲ ਕੇ ਉਪਰਾਲੇ ਕਰਨੇ ਪੈਣਗੇ। ਉਨ੍ਹਾਂ ਕਿਹਾ ਕਿ ਮੈਂ ਸੰਤੁਸ਼ਟ ਹਾਂ ਕਿ ਦੇਸ਼ ਹੁਣ ਪਾਣੀ ਦੀ ਸੰਭਾਲ ਦੇ ਸੰਕਲਪ ਨੂੰ ਜਨ ਅੰਦੋਲਨ ਵਜੋਂ ਅੱਗੇ ਵਧਾ ਰਿਹਾ ਹੈ।

Comment here