ਅਜਬ ਗਜਬਸਿਆਸਤਖਬਰਾਂ

ਪਾਣੀ ਦੀ ਘਾਟ, ਕੁੜੀਆਂ ਦੇ ਵਿਆਹ ਚ ਰੁਕਾਵਟ

ਕਰਨਾਲ– ਵੋਟਾਂ ਦੇ ਸਮੇਂ ਸਰਕਾਰਾਂ ਵੱਡੇ ਵੱਡੇ ਦਾਵੇ ਕਰਦੀਆਂ ਹਨ, ਲੋਕਾਂ ਨੂੰ ਸਹੂਲਤਾਂ ਦੇਣ ਦੇ ਸੁਪਨੇ ਦਿਖਾਉਂਦੇ ਹਨ ਪਰ ਅਗਲੇ ਪੰਜ ਸਾਲ ਤੱਕ ਗਾਇਬ ਰਹਿੰਦੇ ਹਨ, ਐਵੇਂ ਹੀ ਹਰਿਆਣਾ ਸਰਕਾਰ ਜਿੱਥੇ ਪਿੰਡ-ਪਿੰਡ ਤਕ ਸਾਰੀਆਂ ਸੁਵਿਧਾਵਾਂ ਪਹੁੰਚਾਉਣ ਦੀ ਗੱਲ ਕਰਦੀ ਹੈ, ਉੱਥੇ ਹੀ ਸੂਬੇ ’ਚ ਇਕ ਪਿੰਡ ਅਜਿਹਾ ਵੀ ਹੈ ਜਿੱਥੋਂ ਦੇ ਲੋਕ ਅੱਜ ਵੀ ਪਾਣੀ ਦੀ ਸੁਵਿਧਾ ਲਈ ਤਰਸ ਰਹੇ ਹਨ। ਇਹ ਪਿੰਡ ਹੈ ਕਰਨਾਲ ਦਾ ਹਿਨੋਰੀ ਡੇਰੇ, ਜਿੱਥੇ ਅੱਜ ਵੀ ਪਾਣੀ ਲੈਣ ਲਈ ਜਨਾਨੀਆਂ ਨੂੰ ਕਈ ਕਿਲੋਮੀਟਰ ਦੂਰ ਜਾਣਾ ਪੈਂਦਾ ਹੈ। ਉੱਥੇ ਹੀ ਅੱਜ ਹਿਨੋਰੀ ਡੇਰੇ ਪਿੰਡ ਦੇ ਲੋਕ ਆਪਣੀ ਪਾਣੀ ਦੀ ਇਸ ਸਮੱਸਿਆ ਨੂੰ ਲੈ ਕੇ ਮਿੰਨੀ ਸਕੱਤਰੇਤ ਪਹੁੰਚੇ। ਪਿੰਡ ਵਾਸੀਆਂ ਨੇ ਡੀ.ਸੀ. ਨੂੰ ਪਿੰਡ ’ਚ ਟਿਊਬਵੈੱਲ ਲਗਾਉਣ ਦੀ ਗੁਹਾਰ ਲਗਾਈ। ਦੱਸ ਦੇਈਏ ਕਿ ਹਿਨੋਰੀ ਡੇਰੇ ਪਿੰਡ ’ਚ ਪਾਣੀ ਦੀ ਇਸ ਕਿੱਲਤ ਦੇ ਚਲਦੇ ਲੋਕ ਆਪਣੀਆਂ ਕੁੜੀਆਂ ਦੇ ਵਿਆਹ ਵੀ ਨਹੀਂ ਕਰਦੇ ਕਿਉਂਕਿ ਪਾਣੀ ਬਹੁਤ ਦੂਰੋਂ ਲਿਆਉਣਾ ਪੈਂਦਾ ਹੈ। ਉੱਥੇ ਹੀ ਪਿੰਡ ਦੀਆਂ ਜਨਾਨੀਆਂ ਦਾ ਕਹਿਣਾ ਹੈ ਕਿ ਜਦੋਂ ਤਕ ਨਹਿਰ ’ਚ ਪਾਣੀ ਚਲਦਾ ਹੈ, ਉਦੋਂ ਤਕ ਤਾਂ ਸਭ ਠੀਕ ਰਹਿੰਦਾ ਹੈ ਪਰ ਜਦੋਂ ਨਹਿਰ ਸੁੱਕ ਜਾਂਦੀ ਹੈ ਤਾਂ ਪਾਣੀ ਦੀ ਪਿਆਸ ਬੁਝਾਉਣ ਦੀ ਕਿੱਲਤ ਹੋ ਜਾਂਦੀ ਹੈ।

Comment here