ਅਪਰਾਧਸਿਆਸਤਖਬਰਾਂ

ਪਾਠੀ ਨੇ ਕੀਤੀ ਬੱਚੀ ਨਾਲ ਅਸ਼ਲੀਲ ਹਰਕਤਾਂ, ਕੇਸ ਦਰਜ

ਲੁਧਿਆਣਾ : ਭਾਰਤ ਨੂੰ ਪੂਰੀ ਦੁਨੀਆਂ ਵਿੱਚ ਸਭ ਦੇਸ਼ਾਂ ਨਾਲੋਂ ਧਾਰਮਿਕ ਮੰਨਿਆਂ ਜਾਦਾਂ ਹੈ। ਭਾਰਤ ਦੇ ਗੁਰੂਆਂ ਪਿਰਾਂ ਅਤੇ ਦੇਵੀ-ਦੇਵਤਿਆਂ ਨੇ ਹਮੇਸ਼ਾਂ ਔਰਤਾਂ ਦਾ ਸਤਿਕਾਰ ਅਤੇ ਉਨ੍ਹਾਂ ਨੂੰ ਮਾਣ ਦੇਣ ਦਾ ਪੱਖ ਦਿੱਤਾ। ਪਰ ਅੱਜ ਦੇ ਕੱਲ੍ਹਜੁਗ ਦੇ ਸਮੇਂ ਵਿੱਚ ਖੁਦ ਨੂੰ ਧਾਰਮਿਕ ਦੱਸਣ ਵਾਲੇ ਵਿਅਕਤੀ ਨੇ 11 ਸਾਲਾ ਬੱਚੀ ਨਾਲ ਅਸ਼ਲੀਲ ਹਰਕਤਾਂ ਕੀਤੀਆਂ। ਇਸ ਮਾਮਲੇ ਵਿਚ ਥਾਣਾ ਡੇਹਲੋਂ ਦੀ ਪੁਲਿਸ ਨੇ ਸਾਇਆਂ ਕਲਾਂ ਦੇ ਰਹਿਣ ਵਾਲੇ ਪਾਠੀ ਦਰਸ਼ਨ ਸਿੰਘ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ। ਬੱਚੀ ਦੀ ਮਾਂ ਨੇ ਦੱਸਿਆ ਕਿ ਗਲੀ ਵਿੱਚ ਖੇਡ ਰਹੀ ਉਸ ਦੀ ਧੀ ਜਦ ਘਰ ਆਈ ਤਾਂ ਉਸ ਨੇ ਪਾਠੀ ਦੀ ਕਰਤੂਤ ਉਜਾਗਰ ਕੀਤੀ। ਦਰਅਸਲ ਬੱਚੀ ਨੇ ਦੱਸਿਆ ਕਿ ਟੌਫੀ ਦੇਣ ਦੇ ਬਹਾਨੇ ਦਰਸ਼ਨ ਸਿੰਘ ਪਾਠੀ ਉਸ ਨੂੰ ਕਰਿਆਨੇ ਦੀ ਦੁਕਾਨ ਅੰਦਰ ਲੈ ਗਿਆ ਜਿੱਥੇ ਉਸ ਨੇ ਅਸ਼ਲੀਲ ਹਰਕਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਬੱਚੀ ਦੀਆਂ ਗੱਲਾਂ ਸੁਣ ਕੇ ਮਾਂ ਦੇ ਹੋਸ਼ ਉੱਡ ਗਏ ਅਤੇ ਉਸ ਨੇ ਇਸ ਸਬੰਧੀ ਥਾਣਾ ਡੇਹਲੋਂ ਦੀ ਪੁਲਿਸ ਨੂੰ ਜਾਣਕਾਰੀ ਦਿੱਤੀ। ਪੁਲਿਸ ਨੇ ਦਰਸ਼ਨ ਸਿੰਘ ਪਾਠੀ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ। ਜਾਂਚ ਅਧਿਕਾਰੀ ਜਸਵਿੰਦਰ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਪਾਠੀ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ।

Comment here