ਅਪਰਾਧਖਬਰਾਂਚਲੰਤ ਮਾਮਲੇ

ਪਾਕਿ ‘ਚ ਪਤਨੀ ਤੇ ਧੀ ਦਾ ਕਤਲ ਕਰਨ ਵਾਲੇ ਪਤੀ ਨੇ ਵੀ ਕੀਤੀ ਖ਼ੁਦਕੁਸ਼ੀ

ਲਾਹੌਰ-ਪਾਕਿਸਤਾਨ ਵਿਚ ਅਣਖ ਦੀ ਖ਼ਾਤਰ ਕਤਲ ਜਾਰੀ ਹਨ। ਲਾਹੌਰ ਦੇ ਲਿਆਕਤਾਬਾਦ ਇਲਾਕੇ ’ਚ ਇਕ ਵਿਅਕਤੀ ਨੇ ਅਣਖ ਦੀ ਖ਼ਾਤਰ ਆਪਣੀ ਪਤਨੀ ਅਤੇ ਦੋ ਸਾਲਾ ਕੁੜੀ ਦਾ ਗੋਲ਼ੀ ਮਾਰ ਕੇ ਕਤਲ ਕਰ ਦਿੱਤਾ ਤੇ ਫਿਰ ਆਪ ਨੂੰ ਵੀ ਗੋਲ਼ੀ ਮਾਰ ਕੇ ਖ਼ੁਦਕੁਸ਼ੀ ਕਰ ਲਈ। ਪੁਲਸ ਨੇ ਤਿੰਨਾਂ ਲਾਸ਼ਾਂ ਨੂੰ ਆਪਣੇ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਹੈ। ਸੂਤਰਾਂ ਅਨੁਸਾਰ ਮੋਹਸਿਨ ਮੁਸ਼ਤਾਕ ਮਸੀਹ ਵਾਸੀ ਸੇਂਟ ਜੋਹਨ ਕਾਲੋਨੀ ਲਿਆਕਤਾਬਾਦ ਲਾਹੌਰ ਨੇ ਆਪਣੀ ਪਹਿਲਾਂ ਪਤਨੀ ਮਾਰੀਆਂ ਅਤੇ ਆਪਣੀ ਦੋ ਸਾਲਾ ਕੁੜੀ ਹੀਨਾ ਨੂੰ ਗੋਲ਼ੀ ਮਾਰ ਦਿੱਤੀ, ਜਿਸ ਨਾਲ ਦੋਵਾਂ ਦੀ ਮੌਕੇ ‘ਤੇ ਮੌਤ ਹੋ ਗਈ। ਉਸ ਦੇ ਬਾਅਦ ਦੋਸ਼ੀ ਨੇ ਆਪਣੇ ਇਕ ਰਿਸ਼ਤੇਦਾਰ ਅਜਹਰ ਖੋਖਰ ਤੇ ਗੋਲ਼ੀਆਂ ਚਲਾਈਆਂ ਅਤੇ ਉਸ ਨੂੰ ਜ਼ਖ਼ਮੀ ਕਰ ਦਿੱਤਾ, ਜਿਸ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਉਸ ਤੋਂ ਬਾਅਦ ਮੋਹੀਸਨ ਮਸੀਹ ਨੇ ਆਪਣੇ ਸਿਰ ‘ਤੇ ਗੋਲ਼ੀ ਮਾਰ ਕੇ ਖ਼ੁਦਕੁਸ਼ੀ ਕਰ ਲਈ। ਜ਼ਖ਼ਮੀ ਅਜ਼ਹਰ ਖੋਖਰ ਨੇ ਪੁਲਸ ਨੂੰ ਦੱਸਿਆ ਕਿ ਦੋਸ਼ੀ ਮੋਹੀਸਨ ਮਸੀਹ ਸ਼ੱਕ ਕਰਦਾ ਸੀ ਕਿ ਉਸ ਦੀ ਪਤਨੀ ਅਤੇ ਮੇਰੇ ਵਿਚ ਨਾਜਾਇਜ਼ ਸਬੰਧ ਹਨ। ਇਸ ਸਬੰਧੀ ਕਈ ਵਾਰ ਮਾਰੀਆਂ ਅਤੇ ਉਸ ਨਾਲ ਦੋਸ਼ੀ ਮੋਹੀਸਨ ਮਸੀਹ ਦਾ ਵਿਵਾਦ ਵੀ ਹੋ ਚੁੱਕਾ ਹੈ।

Comment here