ਅਪਰਾਧਸਿਆਸਤਖਬਰਾਂਦੁਨੀਆ

ਪਾਕਿ 12 ਵਿਦੇਸ਼ੀ ਅੱਤਵਾਦੀ ਸੰਗਠਨਾਂ ਦਾ ਪਨਾਹਗੀਰ-ਅਮਰੀਕਾ

ਵਾਸ਼ਿੰਗਟਨ-ਅਮਰੀਕੀ ਕਾਂਗਰਸ ਦੀ ਇਕ ਰਿਪੋਰਟ ਮੁਤਾਬਕ ਪਾਕਿਸਤਾਨ ਵਿਚ ਘੱਟੋ-ਘੱਟ 12 ਸਮੂਹ ਅਜਿਹੇ ਹਨ, ਜਿਹਨਾਂ ਨੂੰ ‘ਵਿਦੇਸ਼ੀ ਅੱਤਵਾਦੀ ਸੰਗਠਨ’ ਦੇ ਤੌਰ ’ਤੇ ਨਿਸ਼ਾਨਬੱਧ ਕੀਤਾ ਗਿਆ ਹੈ। ਇਹਨਾਂ ਵਿਚੋਂ ਪੰਜ ਲਸ਼ਕਰ-ਏ-ਤੋਇਬਾ ਅਤੇ ਜੈਸ਼-ਏ-ਮੁਹੰਮਦ ਵਰਗੇ ਅਜਿਹੇ ਸੰਗਠਨ ਹਨ ਜੋ ਭਾਰਤ ਵਿਚ ਆਪਣੀਆਂ ਨਾਪਾਕ ਗਤੀਵਿਧੀਆਂ ਲਈ ਜਾਣੇ ਜਾਂਦੇ ਹਨ। ਸੁਤੰਤਰ ਕਾਂਗਰੇਸ਼ਨਲ ਰਿਸਰਚ ਸਰਵਿਸ ਨੇ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਅਮਰੀਕੀ ਅਧਿਕਾਰੀਆਂ ਨੇ ਪਾਕਿਸਤਾਨ ਨੂੰ ਕਈ ਹਥਿਆਰਬੰਦ ਅਤੇ ਗੈਰ ਰਾਜ ਅੱਤਵਾਦੀ ਸੰਗਠਨਾਂ ਲਈ ਇੱਕ ਸੁਰੱਖਿਅਤ ਪਨਾਹਗਾਹ ਵਜੋਂ ਪਛਾਣਿਆ ਹੈ ਜਿੱਥੋਂ ਉਹ ਆਪਣੀਆਂ ਅੱਤਵਾਦੀ ਗਤੀਵਿਧੀਆਂ ਨੂੰ ਅੰਜਾਮ ਦਿੰਦੇ ਹਨ।
ਇਨ੍ਹਾਂ ਵਿੱਚੋਂ ਕੁਝ ਅੱਤਵਾਦੀ ਸੰਗਠਨ 1980 ਦੇ ਦਹਾਕੋ ਤੋਂ ਹੋਂਦ ਵਿੱਚ ਹਨ। ਪਿਛਲੇ ਹਫ਼ਤੇ ਕਵਾਡ ਸਿਖਰ ਸੰਮੇਲਨ ਦੀ ਪੂਰਵ ਸੰਧਿਆ ’ਤੇ ਅਮਰੀਕੀ ਕਾਂਗਰਸ ਦੇ ਦੋ -ਪੱਖੀ ਖੋਜ ਵਿੰਗ ਦੁਆਰਾ ਜਾਰੀ ਕੀਤੀ ਗਈ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਪਾਕਿਸਤਾਨ ਤੋਂ ਸੰਚਾਲਿਤ ਹੋ ਰਹੇ ਇਨ੍ਹਾਂ ਸਮੂਹਾਂ ਨੂੰ ਮੋਟੇ ਤੌਰ’ ਤੇ ਪੰਜ ਸ਼੍ਰੇਣੀਆਂ ਵਿੱਚ ਵੰਡਿਆ ਜਾ ਸਕਦਾ ਹੈ। ਇਨ੍ਹਾਂ ਵਿੱਚ ਗਲੋਬਲ ਪੱਧਰ ਦੇ ਅੱਤਵਾਦੀ ਸੰਗਠਨ, ਅਫਗਾਨ-ਕੇਂਦਰਿਤ, ਭਾਰਤ ਅਤੇ ਕਸ਼ਮੀਰ-ਕੇਂਦਰਿਤ, ਘਰੇਲੂ ਮਾਮਲਿਆਂ ਤੱਕ ਸੀਮਤ ਸੰਗਠਨ ਅਤੇ ਪੰਥ-ਅਧਾਰਤ (ਸ਼ੀਆ ਦੇ ਵਿਰੁੱਧ) ਅੱਤਵਾਦੀ ਸੰਗਠਨ ਸ਼ਾਮਲ ਹਨ।
ਲਸ਼ਕਰ-ਏ-ਤੋਇਬਾ ਦਾ ਗਠਨ 1980 ਦੇ ਦਹਾਕੇ ਵਿੱਚ ਪਾਕਿਸਤਾਨ ਵਿੱਚ ਹੋਇਆ ਸੀ ਅਤੇ  2001 ਵਿੱਚ ਇਸ ਨੂੰ ਇੱਕ ਵਿਦੇਸ਼ੀ ਅੱਤਵਾਦੀ ਸੰਗਠਨ ਦੇ ਤੌਰ ’ਤੇ ਨਿਸ਼ਾਨਬੱਧ ਕੀਤਾ ਗਿਆ ਸੀ। ਸੀ.ਆਰ.ਐਸ ਨੇ ਕਿਹਾ, ‘‘ਐਲ.ਈ.ਟੀ. ਨੂੰ ਭਾਰਤ ਦੇ ਮੁੰਬਈ ਵਿੱਚ 2008 ਦੇ ਭਿਆਨਕ ਅੱਤਵਾਦੀ ਹਮਲੇ ਦੇ ਨਾਲ ਨਾਲ ਕਈ ਹੋਰ ਉੱਚ ਪੱਧਰੀ ਹਮਲਿਆਂ ਲਈ ਜ਼ਿੰਮੇਵਾਰ ਮੰਨਿਆ ਜਾਂਦਾ ਹੈ।” ਰਿਪੋਰਟ ਮੁਤਾਬਕ, ਜੈਸ਼-ਏ-ਮੁਹੰਮਦ (ਝੲੰ) ਦਾ ਗਠਨ 2000 ਵਿੱਚ  ਕਸ਼ਮੀਰੀ ਅੱਤਵਾਦੀ ਨੇਤਾ ਮਸੂਦ ਅਜ਼ਹਰ ਦੁਆਰਾ ਕੀਤਾ ਗਿਆ ਸੀ ਅਤੇ 2001 ਵਿਚ ਇਸ ਨੂੰ ਵੀ ਐੱਫ.ਟੀ.ਓ. ਦੇ ਤੌਰ ’ਤੇ ਨਿਸ਼ਾਨਬੱਧ ਕੀਤਾ ਗਿਆ। ਐੱਲ.ਈ.ਟੀ. ਦੇ ਨਾਲ ਜੇ.ਈ.ਐੱਮ. ਵੀ 2001 ਵਿਚ ਭਾਰਤੀ ਸੰਸਦ ’ਤੇ ਹਮਲੇ ਸਮਤੇ ਕਈ ਹੋਰ ਹਮਲਿਆਂ ਲਈ ਜ਼ਿੰਮੇਵਾਰ ਹੈ।
ਹਰਕਤ-ਉਲ-ਜੇਹਾਦ ਇਸਲਾਮੀ ਦੀ ਸਥਾਪਨਾ 1980 ਵਿੱਚ ਅਫਗਾਨਿਸਤਾਨ ਵਿੱਚ ਸੋਵੀਅਤ ਫ਼ੌਜਾਂ ਨਾਲ ਲੜਨ ਲਈ ਕੀਤੀ ਗਈ ਸੀ ਅਤੇ  2010 ਵਿੱਚ ਇਸ ਨੂੰ ਵੀ ਐਫਟੀਓ ਦੇ ਤੌਰ ’ਤੇ ਨਿਸ਼ਾਨਬੱਧ ਕੀਤਾ ਗਿਆ ਸੀ। 1989 ਤੋਂ ਬਾਅਦ, ਹਰਕਤ-ਉਲ-ਜੇਹਾਦ ਨੇ ਆਪਣੀਆਂ ਗਤੀਵਿਧੀਆਂ ਭਾਰਤ ’ਤੇ ਕੇਂਦਰਤ ਕੀਤੀਆਂ ਅਤੇ ਨਾਲ ਹੀ ਆਪਣੇ ਲੜਾਕਿਆਂ ਨੂੰ ਅਫਗਾਨ ਤਾਲਿਬਾਨ ਨੂੰ ਭੇਜਿਆ।
ਅੱਤਵਾਦੀ ਸੰਗਠਨ ਹਿਜ਼ਬੁਲ ਮੁਜਾਹਿਦੀਨ ਦਾ ਗਠਨ 1989 ਵਿੱਚ ਹੋਇਆ ਸੀ, ਜੋ ਕਥਿਤ ਤੌਰ ’ਤੇ ਪਾਕਿਸਤਾਨ ਦੀ ਸਭ ਤੋਂ ਵੱਡੀ ਇਸਲਾਮਿਕ ਪਾਰਟੀ ਦੇ ਅੱਤਵਾਦੀ ਵਿੰਗ ਹੈ ਅਤੇ 2017 ਵਿੱਚ ਇਸ ਨੂੰ ਢਠੌ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਸੀ। ਇਹ ਜੰਮੂ -ਕਸ਼ਮੀਰ ਵਿੱਚ ਅੱਤਵਾਦੀ ਗਤੀਵਿਧੀਆਂ ਵਿੱਚ ਸ਼ਾਮਲ ਸਭ ਤੋਂ ਵੱਡਾ ਅਤੇ ਸਭ ਤੋਂ ਪੁਰਾਣਾ ਅੱਤਵਾਦੀ ਸੰਗਠਨ ਹੈ। ਸੀ.ਆਰ.ਐਸ. ਮੁਤਾਬਕ, ਪਾਕਿਸਤਾਨ ਤੋਂ ਆਪਣੀਆਂ ਗਤੀਵਿਧੀਆਂ ਨੂੰ ਅੰਜਾਮ ਦੇਣ ਵਾਲੇ ਹੋਰ ਅੱਤਵਾਦੀ ਸੰਗਠਨਾਂ ਵਿੱਚ ਅਲਕਾਇਦਾ ਸ਼ਾਮਲ ਹੈ, ਜੋ ਮੁੱਖ ਤੌਰ ਤੇ ਸਾਬਕਾ ਸੰਘੀ ਪ੍ਰਸ਼ਾਸਿਤ ਕਬਾਇਲੀ ਖੇਤਰਾਂ, ਇਲਾਕਿਆਂ, ਕਰਾਚੀ ਅਤੇ ਅਫਗਾਨਿਸਤਾਨ ਤੋਂ ਗਤੀਵਿਧੀਆਂ ਚਲਾਉਂਦਾ ਹੈ। 2011 ਤੱਕ ਅਯਮਾਨ ਅਲ-ਜਵਾਹਿਰੀ ਨੇ  ਇਸਦੀ ਅਗਵਾਈ ਕੀਤੀ ਅਤੇ ਕਥਿਤ ਤੌਰ ’ਤੇ ਦੇਸ਼ ਅੰਦਰ ਕਈ ਹੋਰ ਅੱਤਵਾਦੀ ਸੰਗਠਨਾਂ ਨਾਲ ਉਸ ਦੇ ਸਹਿਯੋਗੀ ਸੰਬੰਧ ਹਨ।

Comment here