ਇਸਲਾਮਾਬਾਦ-ਅਫ਼ਗਾਨਿਸਤਾਨ ਨੂੰ ਮਨੁੱਖੀ ਸੰਕਟ ਤੋਂ ਬਚਾਉਣ ਲਈ ਪਾਕਿਸਤਾਨੀ ਫ਼ੌਜ ਦੇ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨੇ ਅਮਰੀਕਾ ਦੇ ਵਿਸ਼ੇਸ਼ ਨੁਮਾਇੰਦੇ ਥਾਮਸ ਵੈਸਟ ਨਾਲ ਗੱਲਬਾਤ ਦੌਰਾਨ ਜਨਰਲ ਬਾਜਵਾ ਨੇ ਉਕਤ ਗੱਲ ਕਹੀ। ਵੈਸਟ ਨੇ ਰਾਵਲਪਿੰਡੀ ਵਿਚ ਫ਼ੌਜ ਦੇ ਹੈਡਕੁਆਟਰ ਵਿਚ ਜਨਰਲ ਬਾਜਵਾ ਨਾਲ ਮੁਲਾਕਾਤ ਕੀਤੀ। ਫ਼ੌਜ ਵੱਲੋਂ ਜਾਰੀ ਬਿਆਨ ਮੁਤਾਬਕ ਬੈਠਕ ਵਿਚ ਆਪਸੀ ਹਿੱਤਾਂ ਦੇ ਮੁੱਦਿਆਂ, ਅਫ਼ਗਾਨਿਸਤਾਨ ਦੇ ਮੌਜੂਦਾ ਸੁਰੱਖਿਆ ਹਾਲਾਤ ਅਤੇ ਦੁਵੱਲੇ ਸਹਿਯੋਗ ਦੇ ਮੌਕਿਆਂ ’ਤੇ ਚਰਚਾ ਹੋਈ। ਬਿਆਨ ਮੁਤਾਬਕ ਅੰਤਰਰਾਸ਼ਟਰੀ ਪੱਧਰ ’ਤੇ ਕੋਸ਼ਿਸ਼ਾਂ ’ਤੇ ਜ਼ੋਰ ਦਿੰਦੇ ਹੋਏ ਜਨਰਲ ਬਾਜਵਾ ਨੇ ਕਿਹਾ ਕਿ ਅਸਥਿਰ ਅਫ਼ਗਾਨਿਸਤਾਨ ਦੁਨੀਆ ਅਤੇ ਖੇਤਰ ਦੋਵਾਂ ਲਈ ਸਹੀ ਨਹੀਂ ਹੈ। ਯੁੱਧ ਪ੍ਰਭਾਵਿਤ ਦੇਸ਼ ਤੋਂ ਅਮਰੀਕੀ ਅਤੇ ਨਾਟੋ ਫ਼ੌਜੀਆਂ ਦੀ ਵਾਪਸੀ ਦੌਰਾਨ ਅਗਸਤ 2021 ਵਿਚ ਕਾਬੁਲ ’ਤੇ ਫਿਰ ਤੋਂ ਤਾਲਿਬਾਨ ਦਾ ਕਬਜ਼ਾ ਹੋਣ ਦੇ ਬਾਅਦ ਅਫ਼ਗਾਨਿਸਤਾਨ ਦੀ ਅਰਥ ਵਿਵਸਥਾ ਬੇਹੱਦ ਖ਼ਰਾਬ ਸਥਿਤੀ ਵਿਚ ਹੈ।
ਪਾਕਿ ਫ਼ੌਜ ਮੁਖੀ ਨੇ ਅਫ਼ਗਾਨ ਦੀ ਮਦਦ ਲਈ ਅੰਤਰਰਾਸ਼ਟਰੀ ਭਾਈਚਾਰੇ ਨੂੰ ਕੀਤੀ ਅਪੀਲ

Comment here