ਸਿਆਸਤਖਬਰਾਂਦੁਨੀਆ

ਪਾਕਿ ਫ਼ੌਜ ਨੇ ਟੀਐੱਲਪੀ ਖ਼ਿਲਾਫ਼ ਸਖਤੀ ਤੋਂ ਇਮਰਾਨ ਖਾਨ ਨੂੰ ਵਰਜਿਆ

ਇਸਲਾਮਾਬਾਦ-ਪਾਕਿਸਤਾਨ ਦੇ ਅੰਗਰੇਜ਼ੀ ਅਖ਼ਬਾਰ ਡਾਨ ਨੇ ਜਾਰੀ ਕੀਤੀ ਇੱਕ ਰਿਪੋਰਟ ਵਿੱਚ ਦੱਸਿਆ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਟੀਐੱਲਪੀ ਦੇ ਮੁਜ਼ਾਹਰਾਕਾਰੀਆਂ ਖ਼ਿਲਾਫ਼ ਬਲ ਦੀ ਵਰਤੋਂ ਕਰਨ ਲਈ ਕਿਹਾ ਸੀ, ਪਰ ਪਾਕਿਸਤਾਨੀ ਫ਼ੌਜ ਦੀ ਰਾਇ ਇਸ ਤੋਂ ਇਕਦਮ ਵੱਖਰੀ ਸੀ ਇਸ ਲਈ ਇਸ ਦਾ ਪਾਲਣ ਨਹੀਂ ਹੋਇਆ। ਜਿਵੇਂ ਹੀ ਪ੍ਰਧਾਨ ਮੰਤਰੀ ਨੇ ਇਹ ਹੁਕਮ ਜਾਰੀ ਕਰਦੇ ਹੋਏ ਸ਼ਾਸਨ ਨੂੰ ਇਸ ਲਈ ਅਧਿਕਾਰ ਦਿੱਤਾ, ਉਸੇ ਤਰ੍ਹਾਂ ਫ਼ੌਜ ਦੀ ਲੀਡਰਸ਼ਿਪ ਨੇ ਉਨ੍ਹਾਂ ਦੇ ਇਸ ਫ਼ੈਸਲੇ ਦੀ ਸਮੀਖਿਆ ਕਰ ਦਿੱਤੀ ਤੇ ਇਸ ਆਪ੍ਰੇਸ਼ਨ ਦੇ ਨਫ਼ਾ-ਨੁਕਸਾਨ ਨੂੰ ਦੇਖਿਆ। ਉਨ੍ਹਾਂ ਨੇ ਦੇਖਿਆ ਕਿ ਜੇਕਰ ਮੁਜ਼ਾਹਰਾਕਾਰੀ ਨਾ ਮੰਨੇ ਤਾਂ ਉਨ੍ਹਾਂ ਖ਼ਿਲਾਫ਼ ਸਭ ਤੋਂ ਵੱਡਾ ਕਦਮ ਚੁੱਕਦੇ ਹੋਏ ਗੋਲ਼ੀ ਚਲਾਉਣੀ ਪਈ ਤਾਂ ਉਸ ਦਾ ਕੀ ਅਸਰ ਹੋਵੇਗਾ।
ਸੂਤਰਾਂ ਮੁਤਾਬਕ ਫ਼ੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨੇ ਟੀਐੱਲਪੀ ਦੇ ਲੋਕਾਂ ਖ਼ਿਲਾਫ਼ ਕਾਰਵਾਈ ਦੇ ਹਰ ਪਹਿਲੂ ਨੂੰ ਦੇਖਿਆ ਤੇ ਕੋਈ ਵੀ ਕਾਰਵਾਈ ਨਾ ਕਰਨ ਦਾ ਫ਼ੈਸਲਾ ਕੀਤਾ ਹੈ। ਜ਼ਿਕਰਯੋਗ ਹੈ ਕਿ ਇਹ ਚਰਚਾ 29 ਅਕਤੂਬਰ ਨੂੰ ਲਾਲ ਮਸਜਿਦ ਤੇ ਮਾਡਲ ਟਾਊਨ ਦੀ ਘਟਨਾ ਬਾਰੇ ਹੋਈ ਬੈਠਕ ’ਚ ਇਹ ਫ਼ੈਸਲਾ ਲਿਆ ਗਿਆ ਸੀ।

Comment here