ਸਿਆਸਤਖਬਰਾਂਦੁਨੀਆ

ਪਾਕਿ ਹਿੰਦੂ ਕਰਨਗੇ ਭਾਰਤ ਮੰਦਰਾਂ ਦੀ ਯਾਤਰਾ 

ਪੇਸ਼ਾਵਰ-ਇੱਥੋਂ ਦੇ ਅਧਿਕਾਰੀਆਂ ਨੇ ਦੱਸਿਆ ਕਿ ਪਾਕਿਸਤਾਨੀ ਹਿੰਦੂਆਂ ਦਾ ਇਕ ਵਫ਼ਦ ਇਸ ਮਹੀਨੇ ਦੇ ਅੰਤ ਵਿਚ ਭਾਰਤ ਦੇ ਮੰਦਰਾਂ ਦੀ ਯਾਤਰਾ ਕਰੇਗਾ। ਸਰਕਾਰ ਦੇਸ਼ ਵਿਚ ਘੱਟ ਗਿਣਤੀ ਭਾਈਚਾਰਿਆਂ ਲਈ ਧਾਰਮਿਕ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰ ਰਹੀ ਹੈ। ਪਾਕਿਸਤਾਨ ਹਿੰਦੂ ਪ੍ਰੀਸ਼ਦ ਦੇ ਮੁਖੀ ਰਮੇਸ਼ ਕੁਮਾਰ ਨੇ ਇਸ ਨੂੰ ‘ਭਾਰਤ ਅਤੇ ਪਾਕਿਸਤਾਨ’ ਵਿਚਾਲੇ ਸਬੰਧਾਂ ਨੂੰ ਆਮ ਵਾਂਗ ਹੋਣ ਦੀ ਦਿਸ਼ਾ ਵਿਚ ਵੱਡਾ ਕਦਮ’ ਦੱਸਿਆ।
ਵਫ਼ਦ ਦੇ 20 ਜਨਵਰੀ ਨੂੰ ਭਾਰਤ ਪਹੁੰਚਣ ਦੀ ਉਮੀਦ ਹੈ ਅਤੇ ਉਹ ਕਈ ਮੰਦਰਾਂ ਵਿਚ ਦਰਸ਼ਨ ਕਰਨਗੇ। ਹਾਲਾਂਕਿ ਅਜੇ ਇਹ ਜਾਣਕਾਰੀ ਨਹੀਂ ਮਿਲੀ ਹੈ ਕਿ ਉਹ ਕਿਹੜੇ ਮੰਦਰਾਂ ਵਿਚ ਜਾਣਗੇ ਅਤੇ ਅਜੇ ਇਹ ਵੀ ਤੈਅ ਨਹੀਂ ਹੋਇਆ ਹੈ ਕਿ ਵਫ਼ਦ ਵਿਚ ਕਿੰਨੇ ਸ਼ਰਧਾਲੂ ਹੋਣਗੇ। ਉਥੇ ਹੀ ਭਾਰਤ, ਅਮਰੀਕਾ ਅਤੇ ਖਾੜੀ ਖੇਤਰ ਦੇ 200 ਤੋਂ ਵੱਧ ਹਿੰਦੂ ਸ਼ਰਧਾਲੂਆਂ ਨੇ ਐਤਵਾਰ ਨੂੰ ਉਤਰ-ਪੱਛਮੀ ਪਾਕਿਸਤਾਨ ਵਿਚ 100 ਸਾਲ ਪੁਰਾਣੇ ਮਹਾਰਾਜਾ ਪਰਮਹੰਸ ਜੀ ਮੰਦਰ ਵਿਚ ਦਰਸ਼ਨ ਕੀਤੇ।

Comment here