ਅਪਰਾਧਸਿਆਸਤਖਬਰਾਂ

ਪਾਕਿ ਹਵਾਈ ਅੱਡਿਆਂ ’ਤੇ ਯਾਤਰੀਆਂ ਕੋਲੋਂ ਹੋ ਰਹੀ ਜਬਰੀ ਵਸੂਲੀ

ਇਸਲਾਮਾਬਾਦ-ਸ਼ਹਿਰੀ ਹਵਾਬਾਜ਼ੀ ਅਥਾਰਿਟੀ (ਸੀ. ਏ. ਏ.) ਦੇ ਜਨਰਲ ਡਾਇਰੈਕਟਰ ਖਾਕਾਨ ਮੁਰਤਜਾ ਨੇ ਪਾਕਿਸਤਾਨ ਦੇ ਹਵਾਬਾਜ਼ੀ ਬਾਡੀ ਦੇ ਮੁਖੀ ਨੇ ਕਸਟਮ ਡਿਊਟੀ ਅਤੇ ਸੁਰੱਖਿਆ ਅਧਿਕਾਰੀਆਂ ’ਤੇ ਦੇਸ਼ ਦੇ ਹਵਾਈ ਅੱਡਿਆਂ ’ਤੇ ਜਬਰੀ ਵਸੂਲੀ ਕਰਨ ਲਈ ਯਾਤਰੀਆਂ ਨੂੰ ਪ੍ਰੇਸ਼ਾਨ ਕਰਨ ਦਾ ਦੋਸ਼ ਲਾਇਆ ਹੈ। ਮੁਰਤਜਾ ਨੇ ਸੰਸਦ ਭਵਨ ਵਿਚ ਹਵਾਬਾਜ਼ੀ ਬਾਡੀ ’ਤੇ ਸੀਨੇਟ ਦੀ ਸਥਾਈ ਕਮੇਟੀ ਦੀ ਬੈਠਕ ਵਿਚ ਦੋਸ਼ ਲਾਏ। ਮੁਰਤਜਾ ਨੇ ਦੋਸ਼ ਲਾਇਆ ਕਿ ਕਸਟਮ ਡਿਊਟੀ, ਹਵਾਈ ਅੱਡਾ ਸੁਰੱਖਿਆ ਫੋਰਸ (ਏ. ਐੱਸ. ਐੱਫ.) ਅਤੇ ਨਾਰਕੋਟਿਕਸ ਰੋਕੂ ਫੋਰਸ (ਏ. ਐੱਨ. ਐੱਫ.) ਦੇ ਅਧਿਕਾਰੀ ਯਾਤਰੀਆਂ ਨੂੰ ਪ੍ਰੇਸ਼ਾਨ ਕਰ ਕੇ ਉਨ੍ਹਾਂ ਕੋਲੋਂ ਪੈਸੇ ਵਸੂਲ ਰਹੇ ਹਨ। ਸੀਨੇਟ ਦੀ ਇਸ ਬੈਠਕ ਦੀ ਪ੍ਰਧਾਨਗੀ ਸੰਸਦ ਮੈਂਬਰ ਹਿਦਾਇਤੁੱਲਾ ਨੇ ਕੀਤੀ। ਇਸ ਵਿਚ ਹਵਾਈ ਅੱਡੇ ’ਤੇ ਏਜੰਸੀਆਂ ਦਰਮਿਆਨ ਤਾਲਮੇਲ ਦੀ ਕਮੀ ਨੂੰ ਰੇਖਾਂਕਿਤ ਕਰਨ ਦੇ ਨਾਲ ਹੀ ਯਾਤਰੀਆਂ ਨਾਲ ਮਾੜਾ ਵਤੀਰਾ ਕਰਨ ਦਾ ਮੁੱਦਾ ਉਠਾਇਆ ਗਿਆ। ‘ਟ੍ਰਾਂਸਪੇਰੈਂਸੀ ਇੰਟਰਨੈਸ਼ਨਲ’ 2022 ਦੀ ਸਭ ਤੋਂ ਘੱਟ ਭ੍ਰਿਸ਼ਟ ਦੇਸ਼ਾਂ ਦੀ ਸੂਚੀ ’ਚ ਪਾਕਿਸਤਾਨ 140ਵੇਂ ਸਥਾਨ ’ਤੇ ਹੈ। ਪਾਕਿਸਤਾਨ ਵਿਚ ਭ੍ਰਿਸ਼ਟਾਚਾਰ ਇਕ ਵੱਡਾ ਮੁੱਦਾ ਹੈ।

Comment here