ਅਪਰਾਧਸਿਆਸਤਖਬਰਾਂਦੁਨੀਆ

ਪਾਕਿ ਸੈਨਾ ਦੀ ਚੌਕੀ ‘ਤੇ ਅੱਤਵਾਦੀ ਹਮਲਾ, 10 ਜਵਾਨਾਂ ਦੀ ਮੌਤ

ਇਸਲਾਮਾਬਾਦ-ਪਾਕਿਸਤਾਨ ਸੈਨਾ ਦੇ ਮੀਡੀਆ ਵਿੰਗ ਨੇ ਜਾਣਕਾਰੀ ਦਿੱਤੀ ਹੈ ਕਿ ਇਥੇ ਦੱਖਣੀ-ਪੱਛਮੀ ਬਲੂਚਿਸਤਾਨ ਸੂਬੇ ਕੇਚ ਜਿਲ੍ਹੇ ਵਿੱਚ ਸੁਰੱਖਿਆ ਬਲਾਂ ਦੀ ਇੱਕ ਚੌਕੀ ‘ਤੇ ਅੱਤਵਾਦੀਆਂ ਦੇ ਹਮਲੇ ਵਿੱਚ 10 ਪਾਕਿਸਤਾਨੀ ਸੈਨਿਕਾਂ ਦੀ ਮੌਤ ਹੋ ਗਈ। ਡਾਨ ਅਖ਼ਬਾਰ ਨੇ ਸੈਨਾ ਦੇ ਮੀਡੀਆ ਵਿੰਗ ਇੰਟਰ-ਸਰਵਿਸੇਜ ਪਬਲਿਕ ਰਿਲੇਸ਼ੰਸ (ਆਈ.ਏ.ਐੱਸ.ਪੀ.ਆਰ.) ਦਾ ਹਵਾਲਾ ਦਿੰਦੇ ਹੋਏ  ਕਿਹਾ ਕਿ ਅੱਤਵਾਦੀਆਂ ਨੇ 25-26 ਜਨਵਰੀ ਦੀ ਦਰਮਿਆਨੀ ਰਾਤ ਨੂੰ ਸੁਰੱਖਿਆ ਬਲਾਂ ਦੀ ਇੱਕ ਚੌਕੀ ‘ਤੇ ਹਮਲਾ ਕੀਤਾ। ਉਹਨਾਂ ਨੇ ਦੱਸਿਆ ਕਿ ਸੁਰੱਖਿਆ ਬਲਾਂ ਦੀ ਗੋਲੀਬਾਰੀ ਦੌਰਾਨ ਇਕ ਅੱਤਵਾਦੀ ਮਾਰਿਆ ਗਿਆ। ਅੱਤਵਾਦੀਆਂ ਦੀ ਗੋਲੀਬਾਰੀ ‘ਤੇ ਜਵਾਬੀ ਕਾਰਵਾਈ ਦੌਰਾਨ ਸੈਨਾ ਦੇ 10 ਜਵਾਨ ਮਾਰੇ ਗਏ ਅਤੇ ਕਈ ਹੋਰ ਜ਼ਖਮੀ ਹੋ ਗਏ। ਉਹਨਾਂ ਨੇ ਦੱਸਿਆ ਕਿ ਫਾਲੋਅੱਪ ਕਲੀਅਰੈਂਸ ਮੁਹਿੰਮ ਦੌਰਾਨ ਤਿੰਨ ਅੱਤਵਾਦੀਆਂ ਨੂੰ ਫੜਿਆ ਗਿਆ ਸੀ। ਹਮਲੇ ਨੂੰ ਅੰਜਾਮ ਦੇਣ ਵਾਲੇ ਅੱਤਵਾਦੀਆਂ ਦੀ ਖੋਜ ਅਜੇ ਵੀ ਜਾਰੀ ਹੈ। ਆਈਐਸਪੀਆਰ ਦੇ ਬਿਆਨ ਵਿੱਚ ਕਿਹਾ ਗਿਆ ਹੈ ਕਿ ਹਥਿਆਰ ਬੰਦ ਬਲ ਸਾਡੀ ਧਰਤੀ ਤੋਂ ਅੱਤਵਾਦੀਆਂ ਦਾ ਖਾਤਮਾ ਕਰਨ ਲਈ ਵਚਨਬੱਧ ਹਨ। ਇਸ ਦੇ ਲਈ ਭਾਵੇਂ ਉਹਨਾਂ ਨੂੰ ਕੋਈ ਵੀ ਕੀਮਤ ਕਿਉਂ ਨਾ ਚੁਕਾਉਣੀ ਪਏ। ਅਸਲ ਵਿੱਚ ਇੱਥੇ ਈਰਾਨ ਅਤੇ ਅਫਗਾਨਿਸਤਾਨ ਦੀ ਸਰਹੱਦ ਨਾਲ ਲੱਗਦੇ ਬਲੋਚਿਸਤਾਨ ਵਿਚ ਲੰਬੇ ਸਮੇਂ ਤੋਂ ਹਿੰਸਕ ਵਿਦਰੋਹ ਚੱਲ ਰਿਹਾ ਹੈ। ਬਲੂਚ ਵਿਦਰੋਹੀ ਨੇਤਾ ਨੇ ਪਹਿਲਾਂ ਵੀ ਇਸ ਖੇਤਰ ਵਿੱਚ ਚੀਨ-ਪਾਕਿਸਤਾਨ ਆਰਥਿਕ ਗਲਿਆਰੇ ਨੂੰ ਨਿਸ਼ਾਨਾ ਬਣਾ ਕੇ ਕਈ ਹਮਲੇ ਕੀਤੇ ਹਨ।

Comment here