ਸਿਆਸਤਖਬਰਾਂਦੁਨੀਆ

ਪਾਕਿ ਸੁਪਰੀਮ ਕੋਰਟ ਦੇ ਜੱਜ ਲਈ ਆਇਸ਼ਾ ਨੇ ਚੁੱਕੀ ਸਹੁੰ

ਇਸਲਾਮਾਬਾਦ- ਔਰਤਾਂ ਨੂੰ ਹਾਸ਼ੀਏ ਤੇ ਰੱਖਣ ਵਾਲੇ , ਔਰਤਾਂ ਪ੍ਰਤੀ ਦਕੀਆਨੂਸੀ ਸੋਚ ਰੱਖਣ ਵਾਲੇ ਪਾਕਿਸਤਾਨ ਵਿੱਚ ਇਤਿਹਾਸ ਸਿਰਜਿਆ ਗਿਆ ਹੈ। ਪਾਕਿਸਤਾਨ ਦੀ ਸੁਪਰੀਮ ਕੋਰਟ ਨੂੰ ਪਹਿਲੀ ਮਹਿਲਾ ਜੱਜ ਮਿਲ ਗਈ ਹੈ। 55 ਸਾਲਾ ਆਇਸ਼ਾ ਮਲਿਕ ਨੇ ਇਸਲਾਮਾਬਾਦ ‘ਚ ਸਹੁੰ ਚੁੱਕੀ। ਆਇਸ਼ਾ ਤੋਂ ਇਲਾਵਾ ਪਾਕਿਸਤਾਨ ਦੀ ਸੁਪਰੀਮ ਕੋਰਟ ਵਿਚ 16 ਪੁਰਸ਼ ਜੱਜ ਹਨ। ਵਕੀਲਾਂ ਅਤੇ ਕਾਰਕੁਨਾਂ ਦਾ ਕਹਿਣਾ ਹੈ ਕਿ ਇਹ ਪਾਕਿਸਤਾਨ ਦੇ ਮਰਦ ਪ੍ਰਧਾਨ ਸਮਾਜ ਵਿਚ ਔਰਤਾਂ ਦੀ ਨੁਮਾਇੰਦਗੀ ਦੀ ਜਿੱਤ ਦਹਾਕਿਆਂ ਦੇ ਸੰਘਰਸ਼ ਤੋਂ ਬਾਅਦ ਮਿਲੀ ਹੈ। ਹਿਊਮਨ ਰਾਈਟਸ ਵਾਚ ਮੁਤਾਬਕ ਇਹ ਦੱਖਣੀ ਏਸ਼ੀਆ ਦਾ ਇਕਲੌਤਾ ਅਜਿਹਾ ਦੇਸ਼ ਹੈ ਜਿੱਥੇ ਕਦੇ ਵੀ ਸੁਪਰੀਮ ਕੋਰਟ ‘ਚ ਮਹਿਲਾ ਜੱਜ ਨਹੀਂ ਹੈ। ਇਸ ਤੋਂ ਇਲਾਵਾ ਪਾਕਿਸਤਾਨ ਦੀਆਂ ਉੱਚ ਅਦਾਲਤਾਂ ਵਿਚ ਸਿਰਫ 4% ਜੱਜ ਔਰਤਾਂ ਹਨ।

ਇਸ ਇਤਿਹਾਸਕ ਮੌਕੇ ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਜਸਟਿਸ ਆਇਸ਼ਾ ਮਲਿਕ ਨੂੰ ਟਵੀਟ ਕਰਕੇ ਵਧਾਈ ਦਿੱਤੀ ਹੈ। ਉਧਰ ਕੁਝ ਵਕੀਲਾਂ ਅਤੇ ਜੱਜਾਂ ਨੇ ਜਸਟਿਸ ਮਲਿਕ ਦੀ ਨਿਯੁਕਤੀ ਦਾ ਵਿਰੋਧ ਵੀ ਕੀਤਾ ਹੈ ਕਿਉਂਕਿ ਉਹਨਾਂ ਨੂੰ ਹੋਰ ਦਾਅਵੇਦਾਰਾਂ ਨਾਲੋਂ ਘੱਟ ਸੀਨੀਅਰ ਮੰਨਿਆ ਜਾਂਦਾ ਹੈ। ਪਰ ਆਇਸ਼ਾ ਦੀ ਨਿਯੁਕਤੀ ਇਥੇ ਔਰਤਾਂ ਲਈ ਹੋਰ ਖੇਤਰਾਂ ਵਿੱਚ ਵੀ ਰਾਹ ਖੁੱਲਣ ਦਾ ਸੰਕੇਤ ਹੈ।

Comment here