ਨਿਊਯਾਰਕ-ਲੰਘੇ ਦਿਨੀਂ ਭਾਰਤ ਨੇ ਪਾਕਿਸਤਾਨ ਦੀ ਸਖ਼ਤ ਕਰਦਿਆਂ ਕਿਹਾ ਕਿ ਉਹ ਸੰਯੁਕਤ ਰਾਸ਼ਟਰ ਦੇ ਸਿਧਾਤਾਂ ਦੀ ਪਰਵਾਹ ਕੀਤੇ ਬਿਨਾਂ ਆਪਣੇ ਗੁਆਢੀਆਂ ਖ਼ਿਲਾਫ਼ ਵਾਰ-ਵਾਰ ਸਰਹੱਦ ਪਾਰ ਅੱਤਵਾਦ ਨਾਲ ਹੱਥ ਮਿਲਾ ਰਿਹਾ ਹੈ। ਸੰਯੁਕਤ ਰਾਸ਼ਟਰ ਮਹਾਸਭਾ ਯੂਐਨਜੀਏ ਦੇ 76ਵੇਂ ਸੈਸ਼ਨ ’ਚ ਫਸਟ ਕਮੇਟੀ ਜਨਰਲ ਡਿਬੇਟ ’ਚ ਆਪਣੇ ਉੱਤਰ ਦੇ ਅਧਿਕਾਰ ’ਚ ਸੰਯੁਕਤ ਰਾਸ਼ਟਰ ’ਚ ਭਾਰਤ ਦੇ ਸਥਾਈ ਮਿਸ਼ਨ ਦੇ ਸਲਾਹਕਾਰ ਏ ਅਮਰਨਾਥ ਨੇ ਕਿਹਾ ਕਿ ਪਾਕਿਸਤਾਨ ਦਾ ਸਥਾਈ ਪ੍ਰਤੀਨਿਧੀ ਇੱਥੇ ਸ਼ਾਂਤੀ, ਸੁਰੱਖਿਆ ਬਾਰੇ ਗੱਲ ਕਰਦਾ ਹੈ ਜਦੋਂਕਿ ਉਨ੍ਹਾਂ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਓਸਾਮਾ ਬਿਨ ਲਾਦੇਨ ਵਰਗੇ ਗਲੋਬਲ ਅੱਤਵਾਦੀਆਂ ਨੂੰ ਸ਼ਹੀਦਾਂ ਦੇ ਰੂਪ ਨਾਲ ਦੇਖਦੇ ਹਨ। ਉਨ੍ਹਾਂ ਨੇ ਅੱਗੇ ਨੇ ਕਿਹਾ ਕਿ ਬਹੁਪੱਖੀ ਮੰਚਾਂ ’ਤੇ ਝੂਠ ਫੈਲਾਉਣ ਦੀ ਪਾਕਿਸਤਾਨ ਦੀਆਂ ਬੇਤਾਬ ਕੋਸ਼ਿਸ਼ਾਂ ਸਮੂਹਿਕ ਅਪਮਾਨ ਦੇ ਪਾਤਰ ਹਨ। ਪਾਕਿਸਤਾਨ ਨੇ ਭਾਰਤ ਖ਼ਿਲਾਫ਼ ਜੰਮੂ-ਕਸ਼ਮੀਰ ਤੇ ਲੱਦਾਖ ਦੇ ਸਬੰਧ ’ਚ ਕਈ ਬੇਬੁਨਿਆਦ ਦੋਸ਼ ਲਾਏ ਹਨ।
ਪਾਕਿ ਸਰਹੱਦ ਪਾਰ ਅੱਤਵਾਦ ਨਾਲ ਮਿਲਾ ਰਿਹਾ ਹੱਥ-ਭਾਰਤ

Comment here