ਅਪਰਾਧਖਬਰਾਂਦੁਨੀਆ

ਪਾਕਿ ਸਰਹੱਦ ਤੋਂ ਹਥਿਆਰਾਂ ਸਮੇਤ ਕਰੰਸੀ ਬਰਾਮਦ

ਫਾਜ਼ਿਲਕਾ– ਫਾਜ਼ਿਲਕਾ ਦੇ ਐੱਸ.ਐੱਸ.ਪੀ. ਹਰਮਨਬੀਰ ਸਿੰਘ ਗਿੱਲ ਨੇ ਦੱਸਿਆ ਕਿ ਪੁਲਸ ਟੀਮ ਨੇ ਖੁਫ਼ੀਆ ਸੂਹ ਮਿਲਣ ’ਤੇ ਰਵਿੰਦਰ ਮੋਹਨ ਉਰਫ਼ ਵਾਸੀ ਸਿਰਸਾ (ਹਰਿਆਣਾ) ਨੂੰ ਫਾਜ਼ਿਲਕਾ ਉਪਮੰਡਲ ਦੇ ਪਿੰਡ ਢਿੱਪਾਵਾਲੀ ਕੋਲ ਨਹਿਰ ਦੇ ਪੁਲ ’ਤੇ ਨਾਕਾਬੰਦੀ ਦੌਰਾਨ ਕਾਬੂ ਕੀਤਾ। ਪੁਲਸ ਨੇ ਉਸ ਦੀ ਨਿਸ਼ਾਨਦੇਹੀ ’ਤੇ ਫਾਜ਼ਿਲਕਾ ਮਲੋਟ ਰੋਡ ’ਤੇ ਸਥਿਤ ਟਾਹਲੀਵਾਲਾ ਨੇੜੇ ਸੜਕ ਕਿਨਾਰੇ ਨਿਸ਼ਾਨੀ ਲਗਾ ਕੇ ਰੱਖੇ 2 ਪਿਸਟਲ, 30 ਐੱਮ.ਐੱਮ. ਮਾਰਕਾ ਜਿਗਾਨਾ, 4 ਮੈਗਜ਼ੀਨ, 47 ਜਿੰਦਾ ਕਾਰਤੂਸ, 4 ਗ੍ਰਨੇਡ ਅਤੇ 50 ਹਜ਼ਾਰ ਰੁਪਏ ਭਾਰਤੀ ਕਰੰਸ ਬਰਾਮਦ ਕੀਤੀ ਹੈ। ਉਨ੍ਹਾਂ ਦੱਸਿਆ ਕਿ ਰਵਿੰਦਰ ਮੋਹਨ ਦੇ ਸੰਬੰਧੀ ਆਸ਼ੀਸ਼ ਵਾਸੀ ਰੁੜਕੀ ਜ਼ਿਲ੍ਹਾ ਹਰਿਦਵਾਰ ਨਾਲ ਹਨ, ਜੋ ਕਿ ਇਸ ਸਮੇਂ ਤਿਹਾੜ ਜੇਲ੍ਹ ਦਿੱਲੀ ’ਚ ਬੰਦ ਹੈ।
ਸ਼੍ਰੀ ਗਿੱਲ ਨੇ ਦੱਸਿਆ ਕਿ ਆਸ਼ੀਸ਼ ਦੇ ਸੰਬੰਧ ਪਾਕਿਸਤਾਨ ਸਮੱਗਲਰਾਂ ਨਾਲ ਹਨ। ਆਸ਼ੀਸ਼ ਇਨ੍ਹਾਂ ਸਮੱਗਲਰਾਂ ਕੋਲੋਂ ਹਥਿਆਰ ਅਤੇ ਨਸ਼ੇ ਦੀ ਖੇਪ ਭਾਰਤੀ ਸਰਹੱਦ ’ਚ ਮੰਗਵਾਉਂਦਾ ਹੈ। ਉਨ੍ਹਾਂ ਦੱਸਿਆ ਕਿ ਆਸ਼ੀਸ਼ ਨੇ ਕੁਝ ਦਿਨ ਪਹਿਲਾਂ ਹੀ ਪਾਕਿਸਤਾਨ ਸਮੱਗਲਰਾਂ ਤੋਂ ਹਥਿਆਰਾਂ ਦੀ ਖੇਪ ਮੰਗਵਾ ਕੇ ਜ਼ਿਲ੍ਹਾ ਫਾਜ਼ਿਲਕਾ ਦੇ ਏਰੀਆ ’ਚ ਛੁਪਾ ਕੇ ਰੱਖੀ ਗਈ ਸੀ, ਜਿਸ ਨੂੰ ਲੈਣ ਲਈ ਰਵਿੰਦਰ ਮੋਹਨ ਫਾਜ਼ਿਲਕਾ ਏਰੀਆ ’ਚ ਆ ਰਿਹਾ ਸੀ।
ਸ਼੍ਰੀ ਗਿੱਲ ਨੇ ਦੱਸਿਆ ਕਿ ਆਸ਼ੀਸ਼ ਵਿਰੁੱਧ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ’ਚ ਅਤੇ ਹੋਰ ਰਾਜਾਂ ’ਚ ਵੱਖ-ਵੱਖ ਧਾਰਾਵਾਂ ਅਧੀਨ 8 ਮੁਕੱਦਮੇ ਦਰਜ ਹਨ ਅਤੇ ਹੁਣ ਆਸ਼ੀਸ਼ ਤਿਹਾੜ ਜੇਲ੍ਹ ’ਚ ਬੰਦ ਹੈ, ਜਿਸ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲਿਆ ਕੇ ਉਸ ਕੋਲੋਂ ਡੂੰਘੀ ਪੁੱਛ-ਗਿੱਛ ਕੀਤੀ ਜਾਵੇਗੀ। ਪੁਲਸ ਨੇ ਰਵਿੰਦਰ ਮੋਹਨ ਖ਼ਿਲਾਫ਼ ਅਸਲਾ ਐਕਟ ਅਧੀਨ ਫਾਜ਼ਿਲਕਾ ਉਪਮੰਡਲ ਦੇ ਥਾਣਾ ਅਰਨੀਵਾਲਾ ’ਚ ਕੇਸ ਦਰਜ ਕੀਤਾ ਹੈ। ਰਵਿੰਦਰ ਮੋਹਨ ਦਾ ਪੁਲਸ ਰਿਮਾਂਡ ਹਾਸਲ ਕਰ ਕੇ ਉਸ ਪਾਸੋਂ ਪੰਜਾਬ ਦੇ ਹਥਿਆਰ ਤਸਕਰਾਂ ਬਾਰੇ ਜਾਣਕਾਰੀ ਹਾਸਲ ਕੀਤੀ ਜਾਵੇਗੀ।

ਭਾਰਤ-ਪਾਕਿ ਬਾਰਡਰ ’ਤੇ ਬੀਐਸਐਫ ਨੇ ਫੜੀ ਕਰੋੜਾਂ ਰੁਪਏ ਦੀ ਹੈਰੋਇਨ
ਫਿਰੋਜ਼ਪੁਰ-ਡੀ. ਆਈ. ਜੀ. ਬੀ. ਐੱਸ. ਐੱਫ. ਪੰਜਾਬ ਫਰੰਟੀਅਰ-ਕਮ-ਪਬਲਿਕ ਰਿਲੇਸ਼ਨ ਅਫ਼ਸਰ ਨੇ ਦੱਸਿਆ ਕਿ ਫਿਰੋਜ਼ਪੁਰ ’ਚ ਭਾਰਤ-ਪਾਕਿ ਬਾਰਡਰ ’ਤੇ ਬੀ. ਐੱਸ. ਐੱਫ. ਨੇ 2 ਬੋਤਲਾਂ ’ਚ ਬੰਦ ਹੈਰੋਇਨ ਬਰਾਮਦ ਕੀਤੀ ਹੈ, ਜਿਸ ਦਾ ਵਜ਼ਨ 960 ਗ੍ਰਾਮ ਹੈ। ਹੈਰੋਇਨ ਪਾਕਿਸਤਾਨ ਦੇ ਸਮੱਗਲਰਾਂ ਵੱਲੋਂ ਭੇਜੀ ਗਈ ਹੈ ਤੇ ਸਰਚ ਮੁਹਿੰਮ ਦੌਰਾਨ ਬੀ.ਐੱਸ.ਐੱਫ. ਦੀ 136 ਬਟਾਲੀਅਨ ਨੇ ਇਹ ਹੈਰੋਇਨ ਬਰਾਮਦ ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਫੜੀ ਗਈ ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ ’ਚ ਕੀਮਤ ਤਕਰੀਬਨ 4 ਕਰੋੜ 80 ਲੱਖ ਰੁਪਏ ਦੱਸੀ ਜਾਂਦੀ ਹੈ।

Comment here